ਕਾਂਗਰਸ ਪਾਰਟੀ ਦੇ ਜਿਲਾ ਸੰਗਰੂਰ ਪ੍ਰਧਾਨ ਵਿਰੁੱਧ ਐਫ. ਆਈ. ਆਰ. ਹੋਈ ਦਰਜ

0
35
FIR registered

ਸੰਗਰੂਰ, 8 ਅਕਤੂਬਰ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਵਿਖੇ ਜਿਲਾ ਕਾਂਗਰਸ ਪ੍ਰਧਾਨ ਵਿਰੁੱਧ ਇਕ ਮਾਮਲੇ ਵਿਚ ਐਫ. ਆਈ. ਆਰ. ਦਰਜ (FIR registered) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਸੰਗਰੂਰ ਜਿਲਾ ਕਾਂਗਰਸ ਪ੍ਰਧਾਨ

ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਵਿਖੇ ਜਿਲਾ ਕਾਂਗਰਸ ਦੇ ਜਿਸ ਪ੍ਰਧਾਨ ਵਿਰੁੱਧ ਥਾਣਾ ਸਿਟੀ ਸੁਨਾਮ (City Police Station, Sunam) ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਹੈ ਵਿਚ ਜਿ਼ਲਾ ਕਾਂਗਰਸ ਸੰਗਰੂਰ ਪ੍ਰਧਾਨ ਦੀ ਪਛਾਣ ਜਗਦੇਵ ਸਿੰਘ ਗਾਗਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਦੋਸ਼ ਤਹਿਤ ਪ੍ਰਧਾਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਾਲੇ ਮਾਮਲੇ ਦੀ ਪੜ੍ਹਤਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।

ਕਿਸ ਦੋਸ਼ ਤਹਿਤ ਕੀਤਾ ਗਿਆ ਹੈ ਕੇਸ ਦਰਜ

ਉਪਰੋਕਤ ਵਿਅਕਤੀ ਜਿਸ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਇਕ ਔਰਤ ਵਲੋਂ ਦਰਜ ਕਰਵਾਈ ਗਈ ਜਬਰ ਜਨਾਹ (Rape) ਦੀ ਦਿੱਤੀ ਗਈ ਸਿ਼ਕਾਇਤ ਤੋਂ ਬਾਅਦ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿ਼ਕਾਇਤਕਰਤਾ ਮਹਿਲਾ ਸੁਨਾਮ ਦੀ ਰਹਿਣ ਵਾਲੀ ਹੈ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਵਲੋਂ ਨੌਕਰੀ ਅਤੇ ਚੇਅਰਮੈਨਸਿ਼ਪ ਦੁਆਉਣ ਦਾ ਵਾਅਦਾ ਕਰਕੇ ਧੋਖੇ ਨਾਲ ਸਰੀਰਕ ਸਬੰਧਤ ਬਣਾਏ ਗਏ ਹਨ ।

ਕੀ ਆਖਿਆ ਜਿ਼ਲਾ ਕਾਂਗਰਸ ਸੰਗਰੂਰ ਦੇ ਪ੍ਰਧਾਨ ਨੇ

ਥਾਣਾ ਸਿਟੀ ਸੁਨਾਮ ਵਿਖੇ ਜੋ ਸੰਗਰੂੂਰ ਦੇ ਜਿਲਾ ਕਾਂਗਰਸ ਪ੍ਰਧਾਨ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ ਸਬੰਧੀ ਜਦੋਂ ਜਿਲਾ ਕਾਂਗਰਸ ਪ੍ਰਧਾਨ (District Congress President) ਸੰਗਰੂਰ ਜਗਦੇਵ ਸਿੰਘ ਗਾਗਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਸਵਿਚ ਆਫ ਹੀ ਮਿਲਿਆ ।

LEAVE A REPLY

Please enter your comment!
Please enter your name here