ਪੈਟਰੋਲ ਪੰਪ ਸੀਲ ਕਰਨ ਪਹੁੰਚੇ ਇੰਡੀਅਨ ਆਇਲ ਅਧਿਕਾਰੀ ਦਾ ਚਾਕੂ ਮਾਰ ਕੇ ਕਤਲ

0
40
Maharashtra Murder

ਮਹਾਰਾਸ਼ਟਰ, 8 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਹਿੰਗੌਲੀ ਦੇ ਅੰਬਾਚੋਂਡੀ ਪਿੰਡ ਵਿਖੇ ਇੰਡੀਅਨ ਆਇਲ ਅਧਿਕਾਰੀ ਦਾ ਚਾਕੂ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇੇ ਜਿਲਾ ਹਿੰਗੋਲੀ (Hingoli District) ਵਿਖੇ ਜੋ ਇਕ ਪੈਟਰੋਲ ਪੰਪ ਨੂੰ ਸੀਲ ਕਰਨ ਪਹੁੰਚੇ ਇੰਡੀਅਨ ਆਇਲ ਕੰਪਨੀ ਦੇ ਮੈਨੇਜਰ (Manager of the Indian Oil Company) ਦਾ ਪੰਪ ਦੇ ਮਾਲਕ ਦੇ ਪਰਿਵਾਰ ਅਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਵਿਚਕਾਰ ਹੋਏ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ ਮਹੇਸ਼ ਸ਼ੇਲਕੇ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਪੈਟਰੋਲ ਪੰਪ ਨੇ ਕੁੱਝ ਦਿਨ ਪਹਿਲਾਂ ਹੀ ਆਪਣਾ ਕੰਮ-ਕਾਜ ਮੁੜ ਸ਼ੁਰੂ ਕੀਤਾ ਸੀ ।

ਇੰਡੀਅਨ ਆਇਲ ਆਫਿਸਰਜ ਐਸੋਸੀਏਸ਼ਨ ਨੇ ਕੀਤੀ ਜਾਂਚ ਦੀ ਮੰਗ

ਉਕਤ ਵਾਪਰੇ ਕਤਲ ਕਾਂਡ ਵਿਚ ਮੌਤ ਦੇ ਘਾਟ ਉਤਰੇ ਮਹੇਸ਼ ਦੇ ਕਤਲ ਦੀ ਨਿਰਪੱਖ ਅਤੇ ਸਮਾਂ ਬੱਧ ਜਾਂਚ ਦੀ ਮੰਗ ਕਰਦਿਆਂ ਇੰਡੀਅਨ ਆਇਲ ਆਫਿਸਰਜ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਪੈਟਰੋਲੀਅਮ ਮੰਤਰਾਲਾ, ਇੰਡੀਅਨ ਆਇਲ ਅਤੇ ਮਹਾਰਾਸ਼ਟਰ ਸਰਕਾਰ ਕਾਨੂੰਨ ਅਨੁਸਾਰ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ।

ਕੇਂਦਰੀ ਮੰਤਰੀ ਨੇ ਕੀਤੀ ਘਟਨਾ ਦੀ ਨਿੰਦਾ

ਮਹੇਸ਼ ਦੇ ਕਤਲ ਦੀ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੈਟਰੋਲੀਅਮ ਮੰਤਰਾਲਾ ਅਤੇ ਇੰਡੀਅਨ ਆਇਲ ਮਹੇਸ਼ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨਗੇ ।

LEAVE A REPLY

Please enter your comment!
Please enter your name here