ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ

0
29
Nana Patekar

ਮੁੰਬਈ, 8 ਅਕਤੂਬਰ 2026 : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ (Bollywood actor)  ਨਾਨਾ ਪਾਟੇਕਰ ਦਾ 75 ਸਾਲਾਂ ਦੀ ਉਮਰ ਵਿਚ ਗੋੋਆ ਵਿਖੇ ਸਥਿਤ ਘਰ ਵਿਚ ਅੱਜ ਦੇਹਾਂਤ (Demise) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਘਰ ਵਿਚ ਪਾਏ ਗਏ ਸਨ ਬੇਹੋਸ਼

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਬਾਲੀਵੁੱਡ ਦੀ ਦੁਨੀਆਂ ਵਿਚ ਵਧੀਆ ਅਦਾਕਾਰੀ ਕਰਕੇ ਆਪਣਾ ਲੋਹਾ ਮਨਵਾਇਆ ਹੋਇਆ ਹੈ ਆਪਣੇ ਗੋਆ ਸਥਿਤ ਘਰ ਵਿਚ ਜਦੋਂ ਬੇਹੋਸ਼ ਪਾਏ ਗਏ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਕਦੋਂ ਕੀਤੀ ਸੀ ਫਿਲਮੀ ਕਰੀਅਰ ਦੀ ਸ਼ੁਰੂਆਤ

ਪ੍ਰਾਪਤ ਸੂਚਨਾ ਮੁਤਾਬਕ ਨਾਨਾ ਪਾਟੇਕਰ (Nana Patekar) ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁੁਰੂਆਤ ਸਾਲ 1978 ਵਿਚ ਕੀਤੀ ਸੀ। ਨਾਨਾ ਪਾਟੇਕਰ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ ਹਨ, ਜਿਨ੍ਹਾਂ ਨੇ 1978 ਵਿੱਚ ਆਈ ਫਿਲਮ `ਗਮਨ` ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਉਹ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਇੱਕ ਮਸ਼ਹੂਰ ਅਦਾਕਾਰ ਹਨ। ਉਨ੍ਹਾਂ ਦੀਆਂ `ਪਰਿੰਦਾ, ਪ੍ਰਹਾਰ, ਅੰਗਾਰ, ਕ੍ਰਾਂਤੀਵੀਰ, ਤਿਰੰਗਾ, ਖਾਮੋਸ਼ੀ ਅਤੇ ਅਬ ਤੱਕ ਛੱਪਣ` ਵਰਗੀਆਂ ਫਿਲਮਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ।

 

LEAVE A REPLY

Please enter your comment!
Please enter your name here