ਫਰੀਦਕੋਟ ਵਿਖੇ ਛੇ ਸਾਲਾ ਬੱਚੇ ਦਾ ਕਤਲ ਕਰਕੇ ਲਾਸ਼ ਰਜਵਾਹੇ ਵਿਚ ਸੁੱਟੀ

0
40
Child Murder

ਫਰੀਦਕੋਟ, 3 ਅਕਤੂਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਟਹਿਣਾ ਨੇੜੇ ਇਕ ਛੇ ਸਾਲਾ ਬੱਚੇ ਦਾ ਕਤਲ (Murder) ਕਰਕੇ ਲਾਸ਼ ਰਜਵਾਹੇ ਵਿਚ ਸੁੱਟਣ ‘ਤੇ ਬਰਾਮਦ ਹੋਣ ਦਾ ਸਮਾਚਾਰ ਹੈ ।

ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਜਿਸ ਪਿੰਡ ਟਹਿਣਾ (Village Tehna) ਵਿਖੇ ਜੋ ਰਜਵਾਹੇ ਵਿਚ ਲੋਹੇ ਦੀ ਬਾਰੀਕ ਤਾਰ ਨਾਲ ਹੱਥ ਪੈਰ ਬੰਨ੍ਹ ਕੇ ਸੁੱਟੀ ਇਕ ਬੱਚੇ ਦੀ ਲਾਸ਼ ਮਿਲੀ ਹੈ ਸਬੰਧੀ ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਪੁਲਸ ਲਾਸ਼ ਕਬਜੇ ਵਿਚ ਲੈ ਕੇ ਭੇਜੀ ਮੋਰਚਰੀ ਵਿਚ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪਿੰਡ ਟਹਿਣਾ ਦੇ ਚੌਂਕੀਦਾਰ ਜਗਸੀਰ ਸਿੰਘ ਵਲੋਂ ਥਾਣਾ ਸਦਰ ਫਰੀਦਕੋਟ ਪੁਲਸ ਨੂੰ ਦਿੱਤੀ ਗਈ ਸੂਚਨਾ ਦੇ ਆਧਾਰ ਤੇ ਪਹੁੰਚੀ ਪੰਜਾਬ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ।

ਇਸ ਸਬੰਧੀ ਡੀ. ਐੱਸ. ਪੀ. ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਪਿੰਡ ਦੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ (Unidentified individuals) ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਬੱਚੇ ਦੀ ਲਾਸ਼ ਨੂੰ ਪੁਲਸ ਵਲੋਂ ਸਹਾਰਾ ਸੁਸਾਇਟੀ ਦੇ ਵਰਕਰਾਂ ਦੀ ਮਦਦ ਨਾਲ ਰਜਵਾਹੇ ਵਿਚੋਂ ਕੱਢਿਆ ਗਿਆ ।

LEAVE A REPLY

Please enter your comment!
Please enter your name here