ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ 4 ਦਿਨ ਦੇ ਰਿਮਾਂਡ `ਤੇ

0
35
Rajjit Singh

ਮੋਹਾਲੀ, 3 ਅਕਤੂਬਰ 2026 : ਪੰਜਾਬ ਪੁਲਸ ਦੇ ਬਰਖਾਸਤ ਚੱਲ ਰਹੇ ਏ. ਆਈ. ਜੀ. ਰਾਜਜੀਤ ਸਿੰਘ (AIG Rajjeet Singh) ਦਾ ਬੀਤੇ ਦਿਨੀਂ ਅਦਾਲਤ ਵਲੋਂ ਚਾਰ ਦਿਨਾਂ ਦਾ ਪੁਲਸ ਰਿਮਾਂਡ (Police remand) ਦਿੱਤਾ ਗਿਆ ਹੈ ।

ਕਿੰਨੇ ਦਿਨਾਂ ਦਾ ਮੰਗਿਆ ਸੀ ਰਿਮਾਂਡ

ਮਿਲੀ ਜਾਣਕਾਰੀ ਅਨੁਸਾਰ ਬਰਖਾਸਤ ਏ. ਆਈ. ਜੀ. ਰਾਜਜੀਤ ਸਿੰਘ ਨੂੰ ਸਾਲ 2017 ‘ਚ ਐੱਸ. ਟੀ. ਐੱਫ. ਵੱਲੋਂ ਦਰਜ ਐੱਫ. ਆਈ. ਆਰ. ਨੰਬਰ-1 ਦੇ ਮਾਮਲੇ ‘ਚ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ (Mohali Court) ‘ਚ ਪੇਸ਼ ਕੀਤਾ ਗਿਆ ।

ਪੁਲਸ ਨੇ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਅਦਾਲਤ ਤੋਂ ਰਾਜਜੀਤ ਸਿੰਘ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ । ਉੱਥੇ ਹੀ, ਰਿਮਾਂਡ ਦਾ ਵਿਰੋਧ ਕਰਨ ਲਈ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਅਦਾਲਤ ‘ਚ ਪੇਸ਼ ਹੋਏ । ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਾਜਜੀਤ ਸਿੰਘ ਨੂੰ 4 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ । ਦੱਸਣਯੋਗ ਹੈ ਕਿ ਏ. ਐੱਨ. ਟੀ. ਐੱਫ. ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ ਮੁੱਖ ਸਾਜਿ਼ਸ਼ਕਰਤਾ ਦੇ ਤੌਰ ‘ਤੇ ਗ੍ਰਿਫ਼ਤਾਰ ਕੀਤਾ ਹੈ ।

ਰਿਮਾਂਡ ਦੌਰਾਨ ਜਾਂਚ ਟੀਮ ਨੇ ਕੀਤੀ ਸੀ ਮਾਮਲੇ ਨਾਲ ਸਬੰਧਤ ਪੁੱਛਗਿੱਛ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ 24 ਸਤੰਬਰ ਦੀ ਰਾਤ ਰਾਜਜੀਤ ਸਿੰਘ ਨੂੰ ਸਾਲ 2023 ‘ਚ ਦਰਜ ਇਕ ਹੋਰ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ ਸੀ । ਰਿਮਾਂਡ ਦੌਰਾਨ ਜਾਂਚ ਟੀਮ ਨੇ ਉਨ੍ਹਾਂ ਤੋਂ ਮਾਮਲੇ ਨਾਲ ਸਬੰਧਤ ਪੁੱਛਗਿੱਛ ਕੀਤੀ ਸੀ । ਹੁਣ ਸਾਲ 2017 ਦੇ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਾਅਦ ਏ. ਐੱਨ. ਟੀ. ਐੱਫ. ਦੀ ਜਾਂਚ ਅੱਗੇ ਵਧੇਗੀ । ਪੁਲਸ ਵੱਲੋਂ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਅਤੇ ਮਾਮਲੇ ‘ਚ ਅੱਗੇ ਦੀ ਕਾਨੂੰਨੀ ਕਾਰਵਾਈ ‘ਤੇ ਨਜ਼ਰ ਰਹੇਗੀ ।

LEAVE A REPLY

Please enter your comment!
Please enter your name here