ਬਿਹਾਰ ਵਿਚ ਤਾਲਾਬ ਵਿਚ ਨਹਾਉਣ ਗਈਆਂ ਚਾਰ ਬੱਚੀਆਂ ਦੀ ਡੁੱਬਣ ਨਾਲ ਹੋਈ ਮੌਤ

0
40
Bihar Drowned

ਬਿਹਾਰ, 3 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਪੂਰਬੀ ਚੰਪਾਰਣ ਜਿਲੇ ਦੇ ਪਿੰਡ ਬਨਕਟ ਵਿਖੇ ਤਾਲਾਬ ਵਿਚ ਡੁੱਬਣ ਕਾਰਨ ਚਾਰ ਬੱਚੀਆਂ ਦੀ ਮੌਤ (Death) ਹੋ ਗਈ ਹੈ ।

ਕੌਣ-ਕੌਣ ਹਨ ਚਾਰੋਂ ਬੱਚੀਆਂ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਜਿਲਾ ਪੂਰਬੀ ਚੰਪਾਰਣ (District East Champaran) ਵਿਖੇ ਜੋ ਪਾਹੜਪੁਰ ਥਾਣਾ ਖੇਤਰ ਦੇ ਅਧੀਨ ਆਉਂਦੀ ਇਨਾਰਵਾਭਰ ਪੰਚਾਇਤ ਦੇ ਪਿੰਡ ਬਨਕਟ ਵਿਖੇ ਜੋ ਇਕ ਤਾਲਾਬ ਵਿਚ ਨਹਾਉਣ ਗਈਆਂ ਪੰਜ ਵਿਚੋਂ ਚਾਰ ਕੁੜੀਆਂ ਦੀ ਤਾਲਾਬ ਵਿਚ ਡੁੱਬਣ (Drowning in the pond) ਦੇ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਬਨਕਟ ਪਿੰਡ ਦੀ ਰਹਿਣ ਵਾਲੀ ਸੋਨਾਵਤੀ ਕੁਮਾਰੀ (13), ਉਸ ਦੀ ਭੈਣ ਫੂਲਵਤੀ ਕੁਮਾਰੀ (10), ਸੋਨਾਲੀ ਕੁਮਾਰੀ (10) ਅਤੇ ਪ੍ਰਤਿਭਾ ਕੁਮਾਰੀ (12) ਵਜੋਂ ਹੋਈ ਹੈ ।

ਕੀ ਦੱਸਿਆ ਪਹਾੜਪੁਰ ਦੇ ਸਰਕਲ ਅਧਿਕਾਰੀ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪਹਾੜਪੁਰ ਦੇ ਸਰਕਲ ਅਧਿਕਾਰੀ ਰਾਮਸੂਰਤ ਪਾਸਵਾਨ ਨੇ ਦੱਸਿਆ ਕਿ ਪੰਜ ਕੜੀਆਂ ਜੋ ਕਿ ਉਪਰੋਕਤ ਬਨਕਟ ਪਿੰਡ ਦੀਆਂ ਵਸਨੀਕ ਹਨ ਨਹਾਉਣ ਲਈ ਤਾਲਾਬ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਕੁੜੀ ਤਾਲਾਬ ਦੇ ਬਾਹਰ ਹੀ ਖੜ੍ਹੀ ਰਹੀ ਜਦੋਂ ਕਿ ਉਪਰੋਕਤ ਚਾਰੋਂ ਕੁੜੀਆਂ ਤਾਲਾਬ ਦੇ ਡੂੰਘੇ ਪਾਣੀ ਵਿਚ ਚਲੀਆਂ ਗਈਆਂ ਅਤੇ ਡੁੱਬ ਕੇ ਮੌਤ ਦੇ ਘਾਟ ਉਤਰ ਗਈਆਂ ।

ਤਾਲਾਬ ਦੇ ਬਾਹਰ ਖੜ੍ਹੀ ਕੁੜੀ ਨੇ ਤੁਰੰਤ ਜਾ ਕੇ ਦਿੱਤੀ ਘਟਨਾ ਸਬੰਧੀ ਜਾਣਕਾਰੀ

ਪ੍ਰਾਪਤ ਸੂਚਨਾ ਮੁਤਾਬਕ ਜੋ ਪੰਜਵੀਂ ਲੜਕੀ ਤਾਲਾਬ ਦੇ ਬਾਹਰ ਖੜ੍ਹੀ ਰਹੀ ਨੇ ਤਾਲਾਬ ਵਿਚ ਡੁੱਬ ਰਹੀਆਂ ਲੜਕੀਆਂ ਨਾਲ ਵਾਪਰੇ ਘਟਨਾਕ੍ਰਮ ਸਬੰਧੀ ਜਾ ਕੇ ਜਾਣਕਾਰੀ ਦਿੱਤੀ, ਜਿਸ ‘ਤੇ ਜਦੋਂ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਪਹੁੰਚੇ ਤਾਂ ਲੜਕੀਆਂ ਡੁੱਬ ਕੇ ਮੌਤ ਦੇ ਘਾਟ ਉਤਰ ਚੁੱਕੀਆਂ ਸਨ । ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜਿਆ ਗਿਆ ਹੈ ।

LEAVE A REPLY

Please enter your comment!
Please enter your name here