ਮੁੰਬਈ, 29 ਸਤੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central investigative agency) ਸੀ. ਬੀ. ਆਈ. ਵਲੋਂ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ ਨੂੰ ਆਖਰਕਾਰ ਗ੍ਰਿਫ਼ਤਾਰ (Arrested) ਕੀਤਾ ਹੈ ।
ਕਿਥੋਂ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. (CBI) ਵਲੋਂ ਜੋ ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਸਬੰਧ ਵਿੱਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ (Sandeep Mistri) ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਹਵਾਲਗੀ ਕਰਵਾਉਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ ।
ਸੀ. ਬੀ. ਆਈ. ਨੇ ਮਿਸਤਰੀ ਨੂੰ ਕੀਤਾ ਅਦਾਲਤ ਵਿਚ ਪੇਸ਼
ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸੋਮਵਾਰ ਨੂੰ ਸੰਦੀਪ ਮਿਸਤਰੀ ਦੀ ਹਵਾਲਗੀ ਕਰਵਾਉਣ ਤੋਂ ਬਾਅਦਦ ਮੰਗਲਵਾਰ ਨੂੰ ਮੁੰਬਈ ਵਿਚ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰਦਿਆਂ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਸੀ. ਬੀ. ਆਈ. ਵਲੋਂ ਮਿਸਤਰੀ ਦੇ ਰਿਮਾਂਡ ਦੀ ਮੰਗ ਨਾ ਕਰਨ ਦੇ ਚਲਦਿਆਂ ਜੱਜ ਵਲੋਂ ਮਿਸਤਰੀ ਨੂੰ 6 ਅਕਤੂਬਰ ਤੱਕ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ।
ਕੀ ਦੋਸ਼ ਹੈ ਸੰਦੀਪ ਮਿਸਤਰੀ ‘ਤੇ
ਸੀ. ਬੀ. ਆਈ. ਨੇ ਦੋਸ਼ ਲਗਾਇਆ ਹੈ ਕਿ ਮਿਸਤਰੀ ਨੇ ਨੀਰਵ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਅਪਰਾਧਿਕ ਸਾਜਿ਼ਸ਼ ਰਚਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ, ਜਿਸ ਤਹਿਤ ਪੀ. ਐੱਨ. ਬੀ. ਨਾਲ ਲਗਭਗ 6,498.20 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ । ਏਜੰਸੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਮਿਸਤਰੀ ਨੇ ਨੀਰਵ ਦੇ ਭਰਾ ਨੇਹਲ ਅਤੇ ਇੱਕ ਹੋਰ ਲੋੜੀਂਦੇ ਮੁਲਜ਼ਮ ਨਾਲ ਮਿਲ ਕੇ ਕਰਮਚਾਰੀਆਂ ਨੂੰ ਦੁਬਈ ਵਿੱਚ ਨੀਰਵ ਦੀਆਂ ਵੱਖ-ਵੱਖ ਕੰਪਨੀਆਂ ਦੇ ‘ਡਮੀ’ ਡਾਇਰੈਕਟਰਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਸੀ ।









