ਭਾਰਤ ਕਰੇਗਾ ਪਹਿਲੀ ਵਾਰ ਸਾਈਕਲਿੰਗ ਰੋਡ ਵਿਸ਼ਵ ਚੈਂਪੀਅਨਸਿ਼ਪ ਦੀ ਮੇਜ਼ਬਾਨੀ

0
38
Cycling

ਮਹਾਰਾਸ਼ਟਰ, 25 ਸਤੰਬਰ 2026 : ਖੇਡ ਜਗਤ ਦੇ ਖੇਤਰ ਵਿਚ ਭਾਰਤ ਵਲੋਂ ਆਉਣ ਵਾਲੇ ਸਮੇਂ ਵਿਚ ਪਹਿਲੀ ਵਾਰ ਸਾਈਕਲਿੰਗ ਰੋਡ ਵਿਸ਼ਵ ਚੈਂਪੀਅਨਸਿ਼ਪ (Road Cycling World Championships) ਦੀ ਮੇਜ਼ਬਾਨੀ ਕਰਨ ਦਾ ਸਮਾਚਾਰ ਹੈ ।

ਕਿਸ ਨੂੰ ਚੁਣਿਆਂ ਗਿਆ ਹੈ ਚੈਂਪੀਅਨਸਿ਼ਪ ਲਈ ਮੇਜ਼ਬਾਨ

ਮਿਲੀ ਜਾਣਕਾਰੀ ਅਨੁਸਾਰ ਭਾਰਤ ਜਿਥੇ ਪਹਿਲੀ ਵਾਰ ਸਾਈਕਲਿੰਗ ਰੋਡ ਵਿਸ਼ਵ ਚੈਂਪੀਅਨਸਿ਼ਪ ਦੀ ਮੇਜ਼ਬਾਨੀ ਕਰੇਗਾ, ਉਥੇ ਇੰਟਰਨੈਸ਼ਨਲ ਸਾਈਕਲਿੰਗ ਯੂਨੀਅਨ (International Cycling Union) ਵਲੋਂ ਸਾਲ-2032 ਦੀ ਚੈਂਪੀਅਨਸਿ਼ਪ ਲਈ ਪੂਣੇ ਨੂੰ ਮੇਜ਼ਬਾਨ ਚੁਣਿਆ ਗਿਆ ਹੈ । ਇਸ ਦਾ ਫੈਸਲਾ ਮਾਂਟਰੀਅਲ ਵਿੱਚ ਹੋਈ ਯੂ. ਸੀ. ਆਈ. ਕਾਂਗਰਸ ਵਿੱਚ ਕੀਤਾ ਗਿਆ । ਜਾਣਕਾਰੀ ਮੁਤਾਬਕ ਨੀਦਰਲੈਂਡਜ਼ ਦੇ ਗ੍ਰੋਨਿੰਗਨ-ਡ੍ਰੇਂਥੇ ਨੂੰ 2034 ਦੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ ।

ਕੀ ਆਖਿਆ ਗਿਆ ਹੈ ਪ੍ਰਧਾਨ ਡੇਵਿਡ ਲਾਪਾਰਟੀਐਂਟ ਵਲੋਂ

ਯੂ. ਸੀ. ਆਈ. ਪ੍ਰਧਾਨ ਡੇਵਿਡ ਲਾਪਾਰਟੀਐਂਟ ਨੇ ਕਿਹਾ ਕਿ ਪੁਣੇ ਅਤੇ ਗ੍ਰੋਨਿੰਗਨ-ਡ੍ਰੇਂਥੇ ਵੱਲੋਂ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਗਈ ਸੀ । ਯੂ. ਸੀ. ਆਈ. ਨੇ ਦੋਵਾਂ ਆਯੋਜਕਾਂ ਲਈ ਮੇਜ਼ਬਾਨੀ ਦਾ ਰਸਤਾ ਕੱਢਿਆ ਹੈ । ਉਨ੍ਹਾਂ ਆਖਿਆ ਹੈ ਕਿ ਪੂਣੇ ਦੀ ਮੇਜ਼ਬਾਨੀ ਨਾਲ ਪਹਿਲੀ ਵਾਰ ਜਿਥੇ ਯੂ. ਸੀ. ਆਈ. ਰੋਡ ਵਿਸ਼ਵ ਚੈਂਪੀਅਨਸਿ਼ਪ ਭਾਰਤ ਵਿੱਚ ਹੋਵੇਗੀ, ਉਥੇ ਇਹ ਭਾਰਤ ਵਿੱਚ ਅੰਤਰਰਾਸ਼ਟਰੀ ਰੋਡ ਸਾਈਕਲਿੰਗ ਦੇ ਵਿਸਤਾਰ ਦੇ ਲਿਹਾਜ਼ ਨਾਲ ਵੀ ਅਹਿਮ ਹੈ । ਯੂ. ਸੀ. ਆਈ. ਨੇ ਕਿਹਾ ਕਿ ਭਾਰਤ ਵਿੱਚ ਇਹ ਆਯੋਜਨ ਪ੍ਰਤੀਯੋਗੀ ਸਾਈਕਲਿੰਗ ਅਤੇ ਆਮ ਲੋਕਾਂ ਵਿੱਚ ਸਾਈਕਲਿੰਗ (Cycling) ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ ।

LEAVE A REPLY

Please enter your comment!
Please enter your name here