ਮੇਰਠ, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਇਕ ਈ-ਰਿਕਸ਼ਾ ਵਿਚ ਇਕੱਠੇ ਆਏ ਦੋ ਦੋਸਤਾਂ ਨੇ ਆਪਣੇ ਹੀ ਤੀਸਰੇ ਦੋਸਤ ਦਾ ਗਲਾ ਵੱਢ (Cut-throat) ਦਿੱਤਾ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਅੱਜ ਵੀਰਵਾਰ ਸਵੇਰੇ ਤਿੰਨ ਵਿਅਕਤੀ ਜੋ ਜੰਗਲ ਦੇ ਰਸਤੇ ਮੁੰਡਾਲੀ ਖੇਤਰ ਦੇ ਪਿੰਡ ‘ਅਜਰਾਦਾ ਕੀ ਮਡਈਆ`ਪਹੁੰਚੇ ਵਲੋਂ ਇੱਕ ਔਰਤ ਤੋਂ ਅੱਗੇ ਜਾਣ ਦਾ ਰਸਤਾ ਪੁੱਛਿਆ ਅਤੇ ਫਿਰ ਜੰਗਲ ਵੱਲ ਚਲੇ ਗਏ ਅਤੇ ਪਿੰਡ ਤੋਂ ਲਗਭਗ 500 ਮੀਟਰ ਦੂਰ ਉਨ੍ਹਾਂ ਨੇ ਰਸਤੇ ਵਿੱਚ ਹੀ ਈ-ਰਿਕਸ਼ਾ ਖੜ੍ਹਾ ਕੀਤਾ ਅਤੇ ਗੰਨੇ ਦੇ ਖੇਤ ਵਿੱਚ ਚਲੇ ਗਏ । ਖੇਤ ਦੇ ਅੰਦਰ ਪਹੁੰਚ ਕੇ ਉਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ ਇੱਕ ਤਿੱਖੇ ਹਥਿਆਰ (Sharp weapons) ਨਾਲ ਆਪਣੇ ਨਾਲ ਆਏ ਤੀਜੇ ਵਿਅਕਤੀ ਦਾ ਗਲਾ ਵੱਢ ਦਿੱਤਾ ।
ਜਖਮੀ ਵਿਅਕਤੀ ਦੀਆਂ ਚੀਕਾਂ ਸੁਣ ਪਿੰਡ ਵਾਸੀ ਹੋਏ ਇਕੱਠੇ
ਉਕਤ ਵਿਅਕਤੀਆਂ ਨੇ ਜਦੋਂ ਆਪਣੇ ਹੀ ਤੀਸਰੇ ਦੋਸਤ ਦਾ ਚਾਕੂ ਮਾਰ ਕੇ ਗਲਾ ਵੱਢਿਆ ਤਾਂ ਜ਼ਖਮੀ (Injured) ਵਿਅਕਤੀ ਨੇ ਬੁਰੀ ਤਰ੍ਹਾਂ ਚੀਕਣਾਂ ਸ਼ੁਰੂ ਕਰ ਦਿੱਤਾ, ਜਿਸ ‘ਤੇ ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਤਾਂ ਦੋਵੇਂ ਹਮਲਾਵਰ ਉਸਨੂੰ ਉੱਥੇ ਹੀ ਛੱਡ ਕੇ ਈ-ਰਿਕਸ਼ਾ ‘ਤੇ ਫਰਾਰ ਹੋ ਗਏ । ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜਿਆ । ਜ਼ਖਮੀ ਵਿਅਕਤੀ ਦੀ ਉਮਰ ਲਗਭਗ 50 ਸਾਲ ਹੈ ।
ਕੀ ਦੱਸਿਆ ਥਾਣਾ ਮੁਖੀ ਨੇ
ਪੁਲਸ ਦੇ ਐਸ. ਐਚ. ਓ. (S.H.O.) ਦੇਵੇਂਦਰ ਮਿਸ਼ਰਾ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਪਰ ਉਹ ਫਿਲਹਾਲ ਬੋਲਣ ਦੀ ਹਾਲਤ ਵਿੱਚ ਨਹੀਂ ਹੈ । ਪੁਲਸ ਉਸਦੀ ਪਛਾਣ ਕਰਨ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ; ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ ।









