ਕੇਪ ਟਾਊਨ, 24 ਸਤੰਬਰ 2026 : ਦੱਖਣੀ ਅਫਰੀਕਾ (South Africa) ਵਿਖੇ ਇਕ ਘਰ ਵਿਚ ਪਾਰਟੀ ਦੌਰਾਨ ਤਿੰਨ ਹਮਲਾਵਰਾਂ ਵਲੋਂ ਗੋਲੀਬਾਰੀ ਕਰਕੇ 11 ਵਿਅਕਤੀਆਂ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਫ਼ਰੀਕਾ ‘ਚ ਇਕ ਘਰ ਵਿਚ ਜੋ ਆਯੋਜਿਤ ਇਕ ਪਾਰਟੀ ਦੌਰਾਨ ਤਿੰਨ ਹਮਲਾਵਰਾਂ ਵਲੋਂ ਗੋਲੀਬਾਰੀ (Firing) ਕਰ ਕੇ ਘੱਟੋ-ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਇਕ ਔਰਤ ਵੀ ਸ਼ਾਮਲ ਹੈ, ਜੋ ਗਰਭਵਤੀ ਸੀ ਵਾਲੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਪੂਰਬੀ ਤੱਟ ‘ਤੇ ਸਥਿਤ ਡਰਬਨ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੱਖਣ ਵਿਚ ਕਵਾਮਾਖੁਥਾ ਸ਼ਹਿਰ ‘ਚ ਮੰਗਲਵਾਰ ਦੇਰ ਰਾਤ ਹੋਈ ਇਸ ਸਮੂਹਿਕ ਗੋਲੀਬਾਰੀ ‘ਚ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ ।
ਪੁਲਸ ਕਰ ਰਹੀ ਹੈ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਭਾਲ
ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੇ ਦੱਸਿਆ ਕਿ ਲੋਕ ਇਕ ਪਾਰਟੀ ਲਈ ਘਰ ‘ਚ ਇਕੱਠੇ ਹੋਏ ਸਨ ਤੇ ਉਦੋਂ ਹੀ ਸ਼ੱਕੀ ਹਮਲਾਵਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਪੁਲਸ ਅਨੁਸਾਰ ਘਟਨਾ ਵਾਲੀ ਥਾਂ ‘ਤੇ ਹੀ 10 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਗਰਭਵਤੀ ਦੱਸੀ ਜਾ ਰਹੀ ਔਰਤ ਵੀ ਸ਼ਾਮਲ ਹੈ, ਜਦਕਿ 11ਵੇਂ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨਿਆ ਗਿਆ । ਪੁਲਸ ਨੇ ਦੱਸਿਆ ਕਿ ਉਹ ਹਮਲਾਵਰਾਂ ਦੀ ਭਾਲ ਕਰ ਰਹੀ ਹੈ ਅਤੇ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।









