ਹੁਸਿਆਰਪੁਰ, 16 ਸਤੰਬਰ 2026 : ਪੰਜਾਬ ਦੇ ਜਿਲਾ ਹੁਸਿਆਰਪਰ (Hoshiarpur) ਦੇ ਪਿੰਡ ਬਾੜੀਆਂ ਕਲਾਂ ਵਿਖੇ ਭਾਰਤੀ ਜਨਤਾ ਪਾਰਟੀ (Bharatiya Janata Party) ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਆਪਸ ਵਿਚ ਭਿੜ ਗਏ ਹਨ ।
ਕੀ ਕਾਰਨ ਰਿਹਾ ਭਾਜਪਾ-ਬਸਪਾ ਆਗੂਆਂ ਦੇ ਆਪਸ ਵਿਚ ਭਿੜਨ ਦਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਬਾੜੀਆਂ ਕਲਾਂ ਵਿਖੇ ਜਦੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਕੀਤੇ ਜਾਣ ਦੇ ਮਾਮਲੇ ਵਿਚ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ (Protest demonstration) ਕੀਤਾ ਜਾ ਰਿਹਾ ਸੀ ਤਾਂ ਉਥੇ ਪਹੁੰਚੇ ਭਾਜਪਾ ਆਗੂਆਂ ਵਿਚੋਂ ਵਿਜੈ ਸਾਂਪਲ ਵਿਰੁੱਧ ਬਸਪਾ ਆਗੂਆਂ ਵਲੋਂ ਟਿੱਪੱਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਹੋਈ ਇਸ ਝੜੱਪ ਵਿਚ ਵਿਜੈ ਸਾਂਪਲਾ ਤੇ ਸ਼ੀਤਲ ਅੰਗੁਰਾਲ ਜਖਮੀ ਹੋਏ ਹਨ ।
ਘਟਨਾ ਤੋਂ ਬਾਅਦ ਮਾਹੌਲ ਹੋਇਆ ਤਣਾਅਪੂਰਨ
ਪ੍ਰਾਪਤ ਸੂਚਨਾ ਮੁਤਾਬਕ ਉਕਤ ਝੜੱਪ ਦੌਰਾਨ ਸਿਰਫ਼ ਭਾਜਪਾ ਆਗੂ ਹੀ ਜਖਮੀ ਨਹੀਂ ਹੋਏ ਬਲਕਿ ਬਸਪਾ ਵਰਕਰਾਂ ਦੇ ਆਪਸ ਵਿਚ ਵੀ ਝੜਪਣ ਦੀ ਗੱਲ ਸਾਹਮਣੇ ਆ ਰਹੀ ਹੈ । ਉਕਤ ਘਟਨਾ ਤੋਂ ਬਾਅਦ ਪਿੰਡ ਬਾੜੀਆਂ ਕਲਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ । ਮੌਕੇ `ਤੇ ਪੁਲਸ ਮੌਜੂਦ ਹੈ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਦੇ ਯਤਨ ਕੀਤੇ ਜਾ ਰਹੇ ਹਨ ।









