`ਸ਼੍ਰੀ ਚਰਣੀ` ਨੇ ਕਰੀਅਰ ਦੀ ਬੈਸਟ ਰੇਟਿੰਗ ਕੀਤੀ ਹਾਸਲ

0
31
Indian Crickter

ਦੁਬਈ, 16 ਸਤੰਬਰ 2026 : ਭਾਰਤੀ ਸਪਿੰਨਰ (Indian spinner) ਚਰਣੀ ਵਲੋਂ ਬੈਸਟ ਰੇਟਿੰਗ ਅੰਕਾਂ ਦੇ ਨਾਲ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਗੇਂਦਬਾਜੀ ਰੈਕਿੰਗ ਵਿਚ ਸਥਿਤੀ ਮਜ਼ਬੂਤ ਕੀਤੀ ਹੈ ।

ਦੀਪਕ ਸ਼ਰਮਾ ਨੇ ਕਿਹੜੇ ਸਥਾਨ ‘ਤੇ ਪਹੁੰਚੀ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਪਿੰਨਰ ਸ਼੍ਰੀ ਚਰਣੀ (Shri Charni) ਜਿਥੇ ਆਪਣੇ ਕਰੀਅਰ ਦੇ ਬੈਸਟ ਰੇਟਿੰਗ ਅੰਕਾਂ ਦੇ ਨਾਲ ਮੰਗਲਵਾਰ ਨੂੰ ਇੱਥੇ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ਦੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ, ਜਦਕਿ ਉਸ ਦੀ ਹਮਵਤਨ ਦੀਪਤੀ ਸ਼ਰਮਾ 4 ਸਥਾਨ ਉੱਪਰ ਦੂਜੇ ਸਥਾਨ ‘ਤੇ ਪਹੁੰਚ ਗਈ ਹੈ ।

ਚਰਣੀ ਨੇ ਟੀ-20 ਵਿਚ ਕਿੰਨੀਆਂ ਵਿਕਟਾਂ ਲਈਆਂ

ਭਾਰਤੀ ਖਿਡਾਰਨ ਸ਼੍ਰੀ ਚਰਣੀ ਨੇ ਸ਼੍ਰੀਲੰਕਾ ਦੇ ਵਿਰੁੱਧ ਮਹਿਲਾ ਟੀ-20 ਏਸ਼ੀਆ ਕੱਪ (T20 Asia Cup) ਦੇ ਫਾਈਨਲ ‘ਚ ਵੀ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸ ਨਾਲ ਉਸ ਦੇ ਰੇਟਿੰਗ ਅੰਕਾਂ ਦੀ ਗਿਣਤੀ 804 ਹੋ ਗਈ ਹੈ । ਉਸ ਨੇ ਆਪਣੇ ਕਰੀਅਰ ‘ਚ ਪਹਿਲੀ ਵਾਰ 800 ਰੇਟਿੰਗ ਅੰਕ ਦਾ ਅੰਕੜਾ ਪਾਰ ਕੀਤਾ । ਏਸ਼ੀਆ ਕੱਪ ‘ਚ ਸਭ ਤੋਂ ਜਿਆਦਾ 14 ਵਿਕਟਾਂ ਲੈਣ ਵਾਲੀ ਦੀਪਤੀ ਸ਼ਰਮਾ ਵੀ 4 ਸਥਾਨ ਉੱਪਰ ਦੂਜੇ ਸਥਾਨ ‘ਤੇ ਪਹੁੰਚ ਗਈ ।

ਚਰਣੀ ਜਿਆਦਾ ਰੇਟਿੰਗ ਹਾਸਲ ਕਰਨ ਵਾਲੀ ਗੇਂਦਬਾਜ ਬਣਨ ਤੋਂ ਕਿੰਨੇ ਅੰਕ ਹੈ ਪਿੱਛੇ

ਇਹ ਆਈ. ਸੀ. ਸੀ. ਰੈਂਕਿੰਗ ‘ਚ ਕਿਸੇ ਭਾਰਤੀ ਖਿਡਾਰੀ ਦੀ ਬੱਲੇਬਾਜ਼ੀ ਜਾਂ ਗੇਂਦਬਾਜ਼ੀ ‘ਚ ਸਭ ਤੋਂ ਜ਼ਿਆਦਾ ਰੇਟਿੰਗ ਹੈ । ਉਸ ਨੇ ਮਿਤਾਲੀ ਰਾਜ ਨੂੰ ਪਿੱਛੇ ਛੱਡਿਆ । ਭਾਰਤ ਦੀ ਸਾਬਕਾ ਕਪਤਾਨ ਨੇ 2011 ‘ਚ 780 ਰੇਟਿੰਗ ਅੰਕ ਹਾਸਲ ਕੀਤੇ ਸਨ । ਸ਼੍ਰੀ ਚਰਣੀ ਹੁਣ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ‘ਚ ਸਭ ਤੋਂ ਜ਼ਿਆਦਾ ਰੇਟਿੰਗ ਹਾਸਲ ਕਰਨ ਵਾਲੀ ਗੇਂਦਬਾਜ਼ ਬਣਨ ਤੋਂ ਸਿਰਫ 2 ਅੰਕ ਪਿੱਛੇ ਹੈ । ਇਹ ਰਿਕਾਰਡ ਨਵੰਬਰ 2018 ‘ਚ ਆਸਟ੍ਰੇਲੀਆ ਦੀ ਮੇਗਨ ਸ਼ੱਟ ਦੇ ਨਾਂ ਹੈ ।

ਸ਼ੈਫਾਨੀ ਵਰਮਾ ਬੱਲੇਬਾਜੀ ਰੈਕਿੰਗ ਵਿਚ ਕਿੰਨਵੇਂ ਸਥਾਨ ਤੇ ਪਹੁੰਚ ਗਈ ਹੈ

ਬੱਲੇਬਾਜ਼ੀ ਰੈਂਕਿੰਗ (Batting Rankings) ‘ਚ ਸ਼ੈਫਾਲੀ ਵਰਮਾ 7ਵੇਂ ਤੋਂ 6ਵੇਂ ਸਥਾਨ ‘ਤੇ ਪਹੁੰਚ ਗਈ ਹੈ । ਉਸ ਦੇ ਕੁਲ 741 ਰੇਟਿੰਗ ਅੰਕ ਹੋ ਗਏ ਹਨ । ਉਹ ਟੀਮ ਦੀ ਆਪਣੀ ਸਾਥੀ ਸਮ੍ਰਿਤੀ ਮੰਧਾਨਾ ਤੋਂ ਸਿਰਫ ਇਕ ਸਥਾਨ ਤੇ ਚਾਰ ਰੇਟਿੰਗ ਅੰਕ ਪਿੱਛੇ ਹੈ । ਮੰਧਾਨਾ 745 ਅੰਕਾਂ ਦੇ ਨਾਲ 5ਵੇਂ ਸਥਾਨ ‘ਤੇ ਹੈ । ਸ਼ੈਫਾਲੀ ਆਲਰਾਊਂਡਰਾਂ ਦੀ ਰੈਂਕਿੰਗ ‘ਚ ਵੀ 5 ਸਥਾਨ ਉੱਪਰ 15ਵੇਂ ਸਥਾਨ ‘ਤੇ ਪਹੁੰਚ ਗਈ ਹੈ । ਉਸ ਨੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 221 ਰੇਟਿੰਗ ਅੰਕ ਹਾਸਲ ਕੀਤੇ ਹਨ ।

LEAVE A REPLY

Please enter your comment!
Please enter your name here