ਭਗੌੜੇ ਗੈਂਗਸਟਰ ਪ੍ਰਿੰਸ ਖ਼ਾਨ ਦਾ ਭਰਾ ਬੰਟੀ ਗ੍ਰਿਫ਼ਤਾਰ

0
33
gangster arrested

ਧਨਬਾਦ (ਝਾਰਖੰਡ), 15 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਧਨਬਾਦ ਪੁਲਸ ਵਲੋਂ ਕੋਲਕਾਤਾ ਪੁਲਸ ਦੀ ਮਦਦ ਨਾਲ ਬੰਟੀ ਖਾਨ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕਿਥੋਂ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਬੰਟੀ ਖਾਨ ਨੂੰ

ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਕਥਿਤ ਤੌਰ ‘ਤੇ ਜਬਰਨ ਵਸੂਲੀ ਦਾ ਗਿਰੋਹ ਚਲਾਉਣ ਵਾਲੇ ਜਿਸ ਭਗੌੜੇ ਗੈਂਗਸਟਰ ਪ੍ਰਿੰਸ ਖ਼ਾਨ (Fugitive gangster Prince Khan) ਦੇ ਭਰਾ ਬੰਟੀ ਖ਼ਾਨ ਨੂੰ ਕੋਲਕਾਤਾ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਦੱਸਿਆ ਕਿ ਧਨਬਾਦ ਪੁਲਸ ਨੇ ਕੋਲਕਾਤਾ ਪੁਲਸ ਦੀ ਮਦਦ ਨਾਲ ਐਤਵਾਰ ਰਾਤ ਬੰਟੀ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਧਨਬਾਦ ਲਿਆਂਦਾ ਗਿਆ।

ਕੀ ਦੱਸਿਆ ਐਸ. ਐਸ. ਪੀ. ਨੇ

ਜਿਲਾ ਧਨਬਾਦ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਪ੍ਰਭਾਤ ਕੁਮਾਰ ਨੇ ਦੱਸਿਆ ਕਿ ਬੈਂਕ ਮੋੜ ਥਾਣੇ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਮੁਢਲੀ ਪੁੱਛਗਿੱਛ ਤੋਂ ਬਾਅਦ ਬੰਟੀ ਖ਼ਾਨ (Bunty Khan) ਨੂੰ ਪੈਦਲ ਉਸ ਦੇ ਕਥਿਤ ਟਿਕਾਣਿਆਂ ‘ਤੇ ਲਿਜਾਇਆ ਗਿਆ । ਹਾਲਾਂਕਿ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਪੱਧਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਘੁਮਾਇਆ ਗਿਆ, ਤਾਂ ਜੋ ਗੈਂਗਸਟਰ ਪ੍ਰਿੰਸ ਖ਼ਾਨ ਨੂੰ ਲੈ ਕੇ ਲੋਕਾਂ ਵਿਚ ਫੈਲੇ ਡਰ ਨੂੰ ਦੂਰ ਕੀਤਾ ਜਾ ਸਕੇ ਅਤੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਕਾਨੂੰਨ ਆਪਣੇ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।

LEAVE A REPLY

Please enter your comment!
Please enter your name here