ਉੱਤਰਾਖੰਡ `ਚ ਫਰਜ਼ੀ ਆਈ. ਬੀ. ਅਧਿਕਾਰੀ ਗ੍ਰਿਫ਼ਤਾਰ

0
34
Arrest

ਹਲਦਵਾਨੀ, 14 ਸਤੰਬਰ 2026 : ਉੱਤਰਾਖੰਡ (Uttarakhand) ਦੇ ਹਲਦਵਾਨੀ ‘ਚ ਐਤਵਾਰ ਨੂੰ ਪੁਲਸ ਨੇ ਖੁਫੀਆ ਵਿਭਾਗ (ਆਈ. ਬੀ.) ਦੇ ਇਕ ਫਰਜ਼ੀ ਅਧਿਕਾਰੀ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿਵੇਂ ਸਾਹਮਣੇ ਆਇਆ ਮਾਮਲਾ

ਪੁਲਸ ਵਲੋਂ ਤਿਕੋਨੀਆ ਚੌਕ ‘ਚ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ । ਇਸੇ ਦੌਰਾਨ ਕਾਠਗੋਦਾਮ ਵੱਲੋਂ ਆ ਰਹੀ ਕਾਰ ਨੂੰ ਪੁਲਸ ਨੇ ਰੋਕਿਆ । ਵਾਹਨ ‘ਤੇ ਲਾਲ-ਨੀਲੀ ਬੱਤੀ ਅਤੇ ਭਾਰਤ ਸਰਕਾਰ`ਦਾ ਸਟਿੱਕਰ ਲੱਗਿਆ ਹੋਇਆ ਸੀ । ਚਾਲਕ ਤੋਂ ਪੁੱਛਗਿੱਛ ਕਰਨ ‘ਤੇ ਮੁਲਜ਼ਮ ਨੇ ਖੁਦ ਨੂੰ ਆਈ. ਬੀ. ਅਧਿਕਾਰੀ (IB officer) ਦੱਸਦੇ ਹੋਏ ਇਕ ਆਈ. ਡੀ. ਕਾਰਡ ਵਿਖਾਇਆ ।

ਕੌਣ ਹੈ ਇਹ ਵਿਅਕਤੀ

ਚਾਲਕ ਦੀ ਪਛਾਣ ਮੁਹੰਮਦ ਮੋਹਾਸਿਬ ਖਾਨ (24) ਵਜੋਂ ਹੋਈ । ਪੁਲਸ ਨੇ ਜਦੋਂ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ ਅਤੇ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ । ਤਲਾਸ਼ੀ ਦੌਰਾਨ ਵਾਹਨ ਦੇ ਡੈਸ਼ਬੋਰਡ ਤੋਂ ਫਰਜ਼ੀ ਆਈ. ਡੀ. ਕਾਰਡ (Fake ID card), ਇੰਟੈਲੀਜੈਂਸ ਬਿਊਰੋ ਨਾਲ ਜੁੜੇ ਫਰਜ਼ੀ ਦਸਤਾਵੇਜ਼ ਅਤੇ ਪਿਸਤੌਲ ਵਰਗੀ ਦਿਸਣ ਵਾਲੀ ਏਅਰਗੰਨ ਬਰਾਮਦ ਹੋਈ । ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।

LEAVE A REPLY

Please enter your comment!
Please enter your name here