ਖੰਨਾ, 14 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਆਉਂਦੇ ਸ਼ਹਿਰ ਖੰਨਾ ਦੇ ਪਿੰਡ ਭਾਦਲਾ ਦੀ ਬਾਜੀਗਰ ਬਸਤੀ ਵਿਚ ਕਾਰ ਨਾਲ ਕੁਚਲੇ ਜਾਣ ਕਾਰਨ ਤਿੰਨ ਸਾਲਾਂ ਬੱਚੇ ਦੀ ਮੌਤ (Death) ਹੋ ਗਈ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਤਿੰਨ ਸਾਲ ਦਾ ਮਾਸੂਮ ਬੱਚਾ ਪਰਮਵੀਰ ਸਿੰਘ ਬਾਜੀਗਰ ਬਸਤੀ ਵਿਚ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਕਾਰ ਨਾਲ ਬੱਚਿਆ ਕੁਚਲਿਆ ਗਿਆ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੱਸਣਯੋਗ ਹੈ ਕਿ ਬੱਚੇ ਦੇ ਕਾਰ ਨਾਲ ਕੁਚਲੇ ਜਾਣ ਤੁਰੰਤ ਕਾਰ ਚਾਲਕ ਅਤੇ ਪਰਿਵਾਰਕ ਮੈਂਬਰ ਬੱਚੇ ਨੂੰ ਲੈ ਕੇ ਹਸਪਤਾਲ ਗਏ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ।
ਕੀ ਆਖਿਆ ਥਾਣਾ ਮੁਖੀ ਨੇ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਐਸ. ਐਚ. ਓ. ਵਿਜੇਪਾਲ ਸਿੰਘ ਗਰੇਵਾਲ ਦਸਿਆ ਕਿ ਕਾਰ ਚਾਲਕ ਨੇ ਬੱਚੇ ਨੂੰ ਕੁਚਲ ਦਿਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ । ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ ।









