ਸੋਨੀਪਤ ਵਿਖੇ ਪੁਲਸ ਨੇ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ

0
32
Sonipat Encounter

ਹਰਿਆਣਾ, 11 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਸੋਨੀਪਤ ਵਿਖੇ ਪੁਲਸ ਵਲੋਂ ਫਿਰੌਤੀ ਮੰਗ ਕਰਨ ਵਾਲੇ ਦੋ ਮੁਲਜਮਾਂ ਦਾ ਐਨਕਾਊਂਟਰ (Encounter) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸੋਨੀਪਤ (Sonipat) ਵਿਖੇ ਜੋ ਅੱਜ ਸੋਨੀਪਤ ਦੀ ਪੁਲਸ ਟੀਮ ਵਲੋਂ ਦੋ ਕਰੋੜ ਦੀ ਫਿਰੌਤੀ ਦੀ ਮੰਗ ਕਰਨ ਵਾਲੇ ਦੋ ਮੁਲਜਮਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਵਿਚ ਦੋਹਾਂ ਦੀ ਪਛਾਣ ਅੰਕਿਤ ਅਤੇ ਹਰਸ਼ ਦੇ ਤੌਰ ‘ਤੇ ਕੀਤੀ ਗਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਜਦੋਂ ਉਕਤ ਦੋਹਾਂ ਨੂੰ ਪਕੜਨ ਦੀ ਕੋਸਿ਼ਸ਼ ਕੀਤੀ ਗਈ ਤਾਂ ਦੋਹਾਂ ਵਲੋਂ ਫਾਇਰਿੰਗ (Firing) ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸਦੇ ਚਲਦਿਆਂ ਦੋਵੇਂ ਮੁਲਜਮ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਲੱਤ ਵਿਚ ਗੋਲੀ ਲੱਗਣ ਦੇ ਕਾਰਨ ਜਖਮੀ ਹੋ ਗਏ ।

ਪੁਲਸ ਨੇ ਕੀਤਾ ਕਾਰੋਬਾਰੀ ਦੇ ਘਰ ਦਾ ਦੌਰਾ

ਉਕਤ ਫਿਰੌਤੀ ਮੰਗਣ ਵਾਲੇ ਵਿਚ ਸ਼ਾਮਲ ਮੁਲਜਮਾਂ ਦੇ ਜਿਥੇ ਪਿਛਕੋੜ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਥੇ ਉਸ ਕਾਰੋਬਾਰੀ ਦੇ ਘਰ ਦਾ ਵੀ ਦੌਰਾ ਕੀਤਾ ਗਿਆ ਹੈ, ਜਿਥੇ ਪੁਲਸ ਨੂੰ ਘਰ ਦੀਆਂ ਕੰਧਾਂ ਅਤੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਇਸਦੇ ਨਾਲ ਹੀ ਕੁੱਝ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਪੁਲਸ ਵਲੋਂ ਜਾਂਚ ਵਿਚ ਸ਼ਾਮਲ ਕਰਦਿਆਂ ਕਬਜੇ ਵਿਚ ਲਿਆ ਗਿਆ ਹੈ ।

ਜਖਮੀਆਂ ਨੂੰ ਕਰਵਾਇਆ ਹਸਪਤਾਲ ਦਾਖਲ

ਪੁਲਸ ਦੀ ਜਵਾਬੀ ਫਾਇਰਿੰਗ ਵਿਚ ਲੱਤ ਤੇ ਗੋਲੀਆਂ ਲੱਗਣ ਕਾਰਨ ਜਖਮੀ ਹੋਏ ਦੋਵੇਂ ਮੁਲਜਮਾਂ ਨੂੰ ਹਰਿਆਣਾ ਪੁਲਸ ਵਲੋਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਫਿਰ ਠੀਕ ਹੋਣ ਤੋਂ ਬਾਅਦ ਦੋਹਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ ।

LEAVE A REPLY

Please enter your comment!
Please enter your name here