ਯੁੱਧ ਨਸਿ਼ਆਂ ਵਿਰੁੱਧ ਤਹਿਤ 76 ਹਜ਼ਾਰ 751 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ

0
114
DGP

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ 18 ਮਹੀਨਿਆਂ ਵਿਚ 76 ਹਜ਼ਾਰ 751 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿੰਨੀਆਂ ਐਫ. ਆਈ. ਆਰ. ਕੀਤੀਆਂ ਗਈਆਂ ਹਨ ਦਰਜ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਵਿਚ ਜੋ ਨਸ਼ਿਆਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਮੁਹਿੰਮ ’ਯੁੱਧ ਨਸ਼ਿਆਂ ਵਿਰੁੱਧ’ (War on drugs) ਦੇ 18 ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਦੌਰਾਨ ਪੰਜਾਬ ਪੁਲਸ ਨੇ 1 ਮਾਰਚ-2025 ਤੋਂ ਹੁਣ ਤੱਕ 58,924 ਐਫ. ਆਈ. ਆਰ. ਦਰਜ ਕਰਕੇ 3776 ਕਿਲੋ ਹੈਰੋਇਨ ਸਮੇਤ 76,751 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੀ ਦੱਸਿਆ ਏ. ਡੀ. ਜੀ. ਪੀ. (ਲਾਅ ਐਂਡ ਆਰਡਰ ਨੇ)

ਪੰਜਾਬ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਲਾਅ ਐਂਡ ਆਰਡਰ) ਐਸ. ਪੀ. ਐਸ. ਪਰਮਾਰ ਨੇ ਦੱਸਿਆ ਕਿ 3776 ਕਿੱਲੋ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਸ ਨੇ 944 ਕਿੱਲੋ ਅਫ਼ੀਮ, 448 ਕੁਇੰਟਲ ਭੁੱਕੀ, 129 ਕਿੱਲੋ ਚਰਸ, 1298 ਕਿੱਲੋ ਗਾਂਜਾ, 70 ਕਿੱਲੋ ਆਈਸੀਈ, 62.33 ਲੱਖ ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 21.99 ਕਰੋੜ ਰੁਪਏ ਦੀ ਡਰੱਗ ਮਨੀ (Drug money) ਵੀ ਜ਼ਬਤ ਕੀਤੀ ਹੈ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ 224ਵਾਂ ਦਿਨ

ਇਸ ਦੌਰਾਨ ਪੁਲਸ ਟੀਮਾਂ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ 224ਵੇਂ ਦਿਨ ਵੀ ਜਾਰੀ ਰੱਖਦਿਆਂ 598 ਛਾਪੇਮਾਰੀਆਂ ਤੋਂ ਬਾਅਦ ਚਾਰ ਹਥਿਆਰਾਂ ਸਮੇਤ 370 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 164 ਵਿਅਕਤੀਆਂ ਖ਼ਿਲਾਫ਼ ਇਹਤਿਆਤੀ ਕਾਰਵਾਈ ਕੀਤੀ ਗਈ ਅਤੇ ਪੰਜ ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ । ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਗੁਪਤ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੁਝਾਅ ਸਾਂਝੇ ਕਰ ਸਕਦੇ ਹਨ ।

LEAVE A REPLY

Please enter your comment!
Please enter your name here