ਵਿਜੀਲੈਂਸ ਵੱਲੋਂ ਸਿਵਲ ਹਸਪਤਾਲ ਦਾ ਦਰਜਾ ਚਾਰ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ

0
25
Vigilance

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਤਰਨਤਾਰਨ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਦਰਜਾ ਚਾਰ ਕਰਮਚਾਰੀ

ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ (Vigilance) ਵਲੋਂ ਤਰਨਤਾਰਨ ਵਿਖੇ ਜਿਸ ਸਿਵਲ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਦੀਪਕ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਰਮਚਾਰੀ ਵਿਰੁੱਧ ਥਾਣਾ ਵਿਜੀਲੈਂਸ ਵਿਖੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਕੁਝ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਵਿਜੀਲੈਂਸ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਦਰਜਾ ਚਾਰ ਕਰਮਚਾਰੀ ਵਲੋਂ ਮੰਗੀ ਗਈ 25 ਹਜ਼ਾਰ ਦੀ ਰਿਸ਼ਵਤ ਇਕ ਮਰੀਜ਼ ਦੀ ਮੈਡੀਕਲ ਲੀਗਲ ਰਿਪੋਰਟ ਨੂੰ 326 ਧਾਰਾ ਵਿਚ ਬਦਲਣ ਦੇ ਸਬੰਧ ਵਿਚ ਮੰਗੀ ਜਾ ਰਹੀ ਸੀ । ਜਿਸਦੇ ਚਲਦਿਆਂ ਦੀਪਕ ਕੁਮਾਰ ਵਲੋਂ ਸਿਕਾਇਤਕਰਤਾ (Complainant) ਕੋਲੋਂ ਬੀਤੀ 21 ਅਗਸਤ ਨੂੰ 2 ਹਜ਼ਾਰ ਰੁਪਏ ਨਗਦ ਅਤੇ 48 ਹਜਾਰ ਰੁਪਏ ਗੂਗਲ ਪੇਅ ਆਪਣੀ ਪਤਨੀ ਦੇ ਅਕਾਊਂਟ ਵਿਚ ਲਏ ਜਾ ਚੁੱਕੇ ਹਨ ।

ਕੀ ਦੱਸਿਆ ਵਿਜੀਲੈਂਸ ਨੂੰ ਦਿੱਤੀ ਸਿਕਾਇਤ ਵਿਚ ਸਿ਼ਕਾਇਤਕਰਤਾ ਨੇ

ਜਾਣਕਾਰੀ ਅਨੁਸਾਰ ਜਿ਼ਲੇ ਅਧੀਨ ਆਉਂਦੇ ਪਿੰਡ ਦੇਊ ਦੇ ਨਿਵਾਸੀ ਚਰਨਜੀਤ ਸਿੰਘ ਵੱਲੋਂ ਵਿਜੀਲੈਂਸ ਵਿਭਾਗ ਨੂੰ ਸਿ਼਼ਕਾਇਤ ਦਰਜ ਕਰਵਾਈ ਗਈ ਸੀ ਕਿ ਤਰਨਤਾਰਨ ਸਿਵਲ ਹਸਪਤਾਲ ਅਧੀਨ ਆਉਂਦੇ ਮੁੜ ਵਸੇਬਾ ਕੇਂਦਰ ਪਿੰਡ ਠਰੂ ਵਿਖੇ ਤਾਇਨਾਤ ਬਤੌਰ ਦਰਜਾ ਚਾਰ ਕਰਮਚਾਰੀ ਦੀਪਕ ਕੁਮਾਰ ਪੁੱਤਰ ਰਾਜ ਕੁਮਾਰ ਵੱਲੋਂ ਪੁਲਸ ਥਾਣੇ ਵਿਚ ਚੱਲ ਰਹੀ ਕਾਰਵਾਈ ਦੌਰਾਨ ਲੱਗੀ ਸੱਟ ਨੂੰ 326 ਧਾਰਾ ਵਿਚ ਬਦਲਣ ਸਬੰਧੀ 1 ਲੱਖ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ।

ਕਰਮਚਾਰੀ ਕਰ ਰਿਹਾ ਸੀ ਬਾਕੀ ਦੀ ਰਕਮ ਦੇਣ ਲਈ ਜੋਰ

ਇਸ ਤੋਂ ਇਲਾਵਾ ਦੀਪਕ ਕੁਮਾਰ ਵੱਲੋਂ ਮੰਗੀ ਗਈ ਰਿਸ਼ਵਤ ਦੌਰਾਨ ਸਿ਼ਕਾਇਤਕਰਤਾ ਵੱਲੋਂ ਬੀਤੀ 26 ਅਗਸਤ ਨੂੰ 20 ਹਜ਼ਾਰ ਰੁਪਏ ਫਿਰ ਆਪਣੀ ਪਤਨੀ ਕੁਲਦੀਪ ਕੌਰ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ । ਜਿਸ ਤੋਂ ਬਾਅਦ ਦੀਪਕ ਕੁਮਾਰ ਬਾਕੀ ਦੀ ਰਾਸ਼ੀ ਮੰਗਣ ਲਈ ਜ਼ੋਰ ਪਾ ਰਿਹਾ ਸੀ ਤਾਂ ਜੋ ਜਲਦ 326 ਦੀ ਰਿਪੋਰਟ ਡਾਕਟਰ ਪਾਸੋਂ ਕਥਿਤ ਮਿਲੀ ਭੁਗਤ ਕਰਕੇ ਜਾਰੀ ਕਰਵਾਈ ਜਾ ਸਕੇ ।

ਇਸ ਸਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਦੀ ਇਕ ਟੀਮ ਵੱਲੋਂ ਤਰਨਤਾਰਨ ਸਿਵਲ ਹਸਪਤਾਲ ਵਿਖੇ ਰੱਖੇ ਗਏ ਸਮੇਂ ਦੇ ਅਨੁਸਾਰ ਜਦੋਂ ਦੀਪਕ ਕੁਮਾਰ ਚਰਨਜੀਤ ਸਿੰਘ ਪਾਸੋਂ 25000 ਦੀ ਰਕਮ ਲੈਣ ਲਈ ਪੁੱਜਾ ਤਾਂ ਉਸ ਨੂੰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ।

LEAVE A REPLY

Please enter your comment!
Please enter your name here