ਇੰਗਲੈਂਡ ਨੇ ਪਹਿਲੇ ਟੈਸਟ ਵਿਚ 103 ਦੌੜਾਂ ਨਾਲ ਪਾਕਿਸਤਾਨ ਨੂੰ ਹਰਾਇਆ

0
18
Cricket Match

ਇੰਗਲੈਂਡ, 22 ਅਗਸਤ 2026 : ਹਾਲ ਹੀ ਵਿਚ ਹੋਏ ਪਹਿਲੇ ਟੈਸਟ ਮੈਚ (First Test match) ਵਿਚ ਇੰਗਲੈਂਡ ਨੇ 103 ਦੌੜਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਇਕ ਵੱਡੀ ਜਿੱਤ ਪ੍ਰਾਪਤ ਕੀਤੇ ਜਾਣ ਦਾ ਸਮਾਚਾਰ ਹੈ ।

ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ ਵਿਚ ਬਣਾਈ 1-0 ਦੀ ਲੀਡ

ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ (England) ਵਲੋਂ ਜੋ ਪਹਿਲੇ ਟੈਸਟ ਮੈਚ ਵਿੱਚ ਪਾਕਿਸਤਾਨ ਨੂੰ ਪਾਰੀ ਅਤੇ 103 ਦੌੜਾਂ ਨਾਲ ਹਰਾ ਦਿੱਤਾ ਗਿਆ ਹੈ ਦੇ ਚਲਦਿਆਂ ਲੀਡਜ਼ ਵਿੱਚ ਪਾਕਿਸਤਾਨ ਦੀ ਦੂਜੀ ਪਾਰੀ 135 ਦੌੜਾਂ ‘ਤੇ ਸਿਮਟ ਗਈ । ਇਸ ਦੇ ਨਾਲ ਹੀ ਇੰਗਲੈਂਡ ਨੇ 3 ਮੈਚਾਂ ਦੀ ਟੈਸਟ ਸੀਰੀਜ਼ (Test Series) ਵਿੱਚ 1-0 ਦੀ ਲੀਡ ਬਣਾ ਲਈ ਹੈ । ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 409 ਦੌੜਾਂ ਬਣਾਈਆਂ ਸਨ। ਪਾਕਿਸਤਾਨ ਪਹਿਲੀ ਪਾਰੀ ਵਿੱਚ 171 ਦੌੜਾਂ ਹੀ ਬਣਾ ਸਕਿਆ ਸੀ । ਪਹਿਲੀ ਪਾਰੀ ਦੇ ਆਧਾਰ ‘ਤੇ ਇੰਗਲੈਂਡ ਨੂੰ 238 ਦੌੜਾਂ ਦੀ ਬੜ੍ਹਤ ਮਿਲੀ ਸੀ ।

ਮੈਚ ਵਿਚ ਜੋਸ਼ ਟੰਗ ਅਤੇ ਓਲੀ ਰੌਬਿਨਸਨ ਨੇ ਕਿੰਨੀਆਂ-ਕਿੰਨੀਆਂ ਵਿਕਟਾਂ ਲਈਆਂ

ਜੋਸ਼ ਟੰਗ ਅਤੇ ਓਲੀ ਰੌਬਿਨਸਨ ਨੇ ਮੈਚ ਵਿੱਚ 8-8 ਵਿਕਟਾਂ ਲਈਆਂ । ਦੋਵਾਂ ਨੇ ਪਹਿਲੀ ਪਾਰੀ ਵਿੱਚ ਪੰਜ-ਪੰਜ ਅਤੇ ਦੂਜੀ ਪਾਰੀ ਵਿੱਚ ਤਿੰਨ-ਤਿੰਨ ਵਿਕਟਾਂ (Wickets) ਲਈਆਂ । ਰੌਬਿਨਸਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ । ਪਾਕਿਸਤਾਨ ਨੇ ਸਿਫ਼ਰ (0) ‘ਤੇ ਹੀ ਪਹਿਲੀ ਵਿਕਟ ਗੁਆ ਦਿੱਤੀ ਸੀ । ਇਮਾਮ ਉਲ ਹੱਕ ਦੂਜੇ ਹੀ ਓਵਰ ਵਿੱਚ ਜੋਫਰਾ ਆਰਚਰ ਦੀ ਗੇਂਦ ‘ਤੇ ਜੈਮੀ ਸਮਿਥ ਨੂੰ ਕੈਚ ਦੇ ਬੈਠੇ । ਆਰਚਰ ਨੇ ਆਪਣੇ ਅਗਲੇ ਹੀ ਓਵਰ ਵਿੱਚ ਦੂਜੇ ਓਪਨਰ ਅਜ਼ਾਨ ਅਵੇਸ ਨੂੰ ਵੀ ਪਵੇਲੀਅਨ ਭੇਜ ਦਿੱਤਾ। ਇਸ ਸਮੇਂ ਪਾਕਿਸਤਾਨ ਦਾ ਸਕੋਰ 2 ਵਿਕਟਾਂ ‘ਤੇ 13 ਰਨ ਹੋ ਗਿਆ ।

ਮੁਹੰਮਦ ਰਿਦਵਾਨ ਨੇ 41 ਅਤੇ ਮਸੂਦ ਨੇ 29 ਰਨ ਬਣਾਏ

ਇਸ ਤੋਂ ਬਾਅਦ ਜੋਸ਼ ਟੰਗ ਅਤੇ ਓਲੀ ਰੌਬਿਨਸਨ ਨੇ ਪਾਕਿਸਤਾਨ ਨੂੰ ਲਗਾਤਾਰ ਝਟਕੇ ਦਿੱਤੇ। ਹਾਲ ਇਹ ਸੀ ਕਿ ਪਾਕਿਸਤਾਨ ਦੇ ਬੱਲੇਬਾਜ਼ ਇੱਕ ਵੀ ਫਿਫਟੀ ਪਾਰਟਨਰਸਿ਼ਪ ਨਹੀਂ ਕਰ ਸਕੇ । ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 41 ਅਤੇ ਸ਼ਾਨ ਮਸੂਦ ਨੇ 29 ਰਨ ਬਣਾਏ। ਟੀਮ ਦੇ ਸਿਰਫ਼ 4 ਬੱਲੇਬਾਜ਼ ਹੀ ਦਹਾਈ ਦਾ ਅੰਕੜਾ ਛੂਹ ਸਕੇ ।

LEAVE A REPLY

Please enter your comment!
Please enter your name here