ਲੰਡਨ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਦੀ ਲੰਡਨ (London) ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਨੌਜਵਾਨ ਦੀ ਲੰਡਨ ਵਿਖੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਛਾਣ 39 ਸਾਲਾ ਕੁਲਜੀਤ ਸਿੰਘ ਉਪਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਵਿਅਕਤੀ ਟੈਲਫੋਰਡ ਦਾ ਰਹਿਣ ਵਾਲਾ ਸੀ ।
ਕਿਵੇਂ ਵਾਪਰਿਆ ਸੜਕ ਹਾਦਸਾ
ਜਾਣਕਾਰੀ ਅਨੁਸਾਰ ਸ਼ਰੌਪਸ਼ਾਇਰ ’ਚ ਵਾਪਰੇ ਹਾਦਸੇ ਵਿਚ ਕੁਲਜੀਤ ਸਿੰਘ ਦੀ ਮੌਤ (Death) ਹੋ ਗਈ । ਉਹ ਟੈਲਫੋਰਡ ਦਾ ਰਹਿਣ ਵਾਲਾ ਸੀ । ਵੈਸਟ ਮਰਸੀਆ ਪੁਲਸ ਮੁਤਾਬਕ ਹਾਦਸਾ ਬੀਤੀ ਰਾਤ ਕਰੀਬ 10:55 ਵਜੇ, ਨਿਊਪੋਰਟ ਨੇੜੇ ਏ-41 ਜਰਨੈਲੀ ਸੜਕ ’ਤੇ ਵਾਪਰਿਆ । ਕੁਲਜੀਤ ਸਿੰਘ ਉੱਪਲ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ।
ਸੜਕ ਹਾਦਸਾ ਕਰਨ ਵਾਲਾ ਹੋ ਗਿਆ ਜ਼ਮਾਨਤ ‘ਤੇ ਰਿਹਾਅ
ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਨਾਲ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਸ ਦੀ ਜਾਂਚ ਜਾਰੀ ਹੈ । ਕੁਲਜੀਤ ਸਿੰਘ ਉੱਪਲ ਸਕੂਲ ਆਫ ਕੋਡਿੰਗ ਐਂਡ ਏ. ਆਈ. ਵਿਚ ਚੀਫ ਆਪਰੇਟਿੰਗ ਅਫ਼ਸਰ ਗਵਰਨਰ ਸੀ । ਉਹ ਆਪਣੇ ਪਿੱਛੇ ਪਤਨੀ ਤੇ 5 ਤੇ 2 ਸਾਲ ਦੇ 2 ਛੋਟੇ ਬੱਚੇ ਛੱਡ ਗਿਆ ਹੈ ।









