ਕਾਰ-ਸਕੂਟਰੀ ਸੜਕ ਹਾਦਸੇ ਵਿਚ ਮਾਤਾ-ਪਿਤਾ ਸਮੇਤ ਬੱਚੀ ਦੀ ਹੋਈ ਮੌਤ

0
20
Road Accident

ਫਿਲੌਰ, 22 ਅਗਸਤ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਫਿਲੌਰ (Phillaur) ਵਿਖੇ ਇਕ ਸਕੂਟਰੀ ਚਾਲਕ ਨੂੰ ਕਾਰ ਚਾਲਕ ਵਲੋਂ ਟੱਕਰ ਮਾਰ ਦੇਣ ਦੇ ਕਾਰਨ ਮਾਤਾ-ਪਿਤਾ ਸਮੇਤ ਇਕ ਮਾਸੂਮ ਬੱਚੀ ਦੀ ਵੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਿਲੌਰ ਦੇ ਹਰੀ ਪੁਰ ਖਾਲਸਾ ਨੇੜੇ ਵਾਪਰੇ ਸੜਕ ਹਾਦਸੇ (Road accidents) ਵਿਚ ਜੋ ਸਕੂਟਰੀ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਸ ਵਿਚ ਮਾਤਾ-ਪਿਤਾ ਅਤੇ ਬੱਚੀ ਸ਼ਾਮਲ ਹਨ ਦੀ ਪਛਾਣ ਸਕੂਟਰ ਚਾਲਕ ਵਿਨੇ, ਸਕੂਟਰ ਸਵਾਰ ਵਿਨੇ ਦੀ ਪਤਨੀ ਸੁਮਨ ਅਤੇ ਉਨ੍ਹਾਂ ਦੀ ਇਕ ਮਾਸੂਮ ਬੱਚੀ ਸ਼ਾਮਲ ਹੈ । ਘਟਨਾ ਦੀ ਖਬਰ ਮਿਲਦਿਆਂ ਹੀ ਪਰਵਾਰ ਅਤੇ ਪਿੰਡ ਭਾਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ । ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਕਿਵੇਂ ਵਾਪਰਿਆ ਸੜਕ ਹਾਦਸਾ

ਜਾਣਕਾਰੀ ਮੁਤਾਬਕ ਵਿਨੇ ਕੁਮਾਰ ਅਪਣੇ ਪਰਿਵਾਰ ਸਮੇਤ ਨਕੋਦਰ ਦਰਬਾਰ ਵਿਖੇ ਮੱਥਾ ਟੇਕਣ ਤੋਂ ਬਾਅਦ ਐਕਟੀਵਾ ’ਤੇ ਸਵਾਰ ਹੋ ਕੇ ਵਾਪਸ ਅਪਣੇ ਪਿੰਡ ਭਾਮੀਆਂ ਜ਼ਿਲ੍ਹਾ ਲੁਧਿਆਣਾ ਵਲ ਪਰਤ ਰਹੇ ਸਨ ਕਿ ਜਦੋਂ ਉਹ ਫਿਲੌਰ ਨੇੜੇ ਪਹੁੰਚੇ ਤਾਂ ਇਕ ਗੱਡੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ (Fierce collision) ਮਾਰ ਦਿਤੀ ।

ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਸਵਾਰ ਤਿੰਨੋਂ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ । ਉਨ੍ਹਾਂ ਨੂੰ ਤੁਰਤ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇਕ ਵੱਡੇ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ, ਰਸਤੇ ਵਿਚ ਹੀ ਤਿੰਨਾਂ ਦੀ ਮੌਤ ਹੋ ਗਈ ।

LEAVE A REPLY

Please enter your comment!
Please enter your name here