ਸਿਮਲਾ, 21 ਅਗਸਤ 2026 : ਭਾਰਤ ਦੇਸ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੀ ਰਾਜਧਾਨੀ ਸਿ਼ਮਲਾ ਵਿਖੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਏ (bomb threats) ਜਾਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਹੈ ।
ਕਿਹੜੇ ਕਿਹੜੇ ਹਨ ਇਹ ਦੋ ਸਕੂਲ
ਮਿਲੀ ਜਾਣਕਾਰੀ ਅਨੁਸਾਰ ਸਿਮਲਾ (Shimla) ਵਿਖੇ ਜੋ ਦੋ ਪ੍ਰਾਈਵੇਟ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਗਈ ਹੈ ਵਿਚ ਜਿਹੜੇ ਜਿਹੜੇ ਸਕੂਲਾਂ (Schools) ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਹੈ ਵਿਚ ਕਾਲਾਬਾੜੀ ਨੇੜੇ ਸਥਿਤ ਦਯਾਨੰਦ ਸਕੂਲ ਅਤੇ ਨਿਊ ਸਿ਼ਮਲਾ ਸਥਿਤ ਡੀ. ਏ. ਵੀ. ਸਕੂਲ ਸ਼ਾਮਲ ਹਨ ।
ਸਕੂਲ ਮੈਨੇਜਮੈਂਟ ਨੇ ਤੁਰੰਤ ਦਿੱਤੀ ਪੁਲਸ ਨੂੰ ਸੂਚਨਾ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਦੋਵੇਂ ਸਕੂਲਾਂ ਦੀਆਂ ਮੈਨੇਜਮੈਂਟਾਂ ਵਲੋਂ ਈਮੇਲ ਰਾਹੀਂ ਧਮਕੀ ਪ੍ਰਾਪਤ ਹੁੰਦਿਆਂ ਹੀ ਸਭ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ‘ਤੇ ਸਭ ਤੋਂ ਪਹਿਲਾਂ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ ਤੇ ਫਿਰ ਪੁਲਸ ਵਲੋਂ ਦੋਹਾਂ ਸਕੂਲਾਂ ਦੇ ਕੰਪਲੈਕਸਾਂ ਦੀ ਬੰਬ ਨਿਰੋਧਕ ਦਸਤੇ (Bomb disposal squad) ਨਾਲ ਤਲਾਸ਼ੀ ਲਈ ਗਈ । ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ।









