ਬਾਰਾਬੰਕੀ ਵਿਚ ਕਿਸਾਨ ਦਾ ਗੋਲੀ ਮਾਰ ਕੇ ਕਰ ਦਿੱਤਾ ਕਤਲ

0
30
Barabanki Murder

ਬਾਰਾਬੰਕੀ, 20 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪਿੰਡ ਰੇਵਤੀਪੁਰਵਾ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਕਿਸਾਨ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਕਿਸਾਨ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਬਾਰਾਬੰਕੀ (Barabanki) ਦੇ ਕੋਠੀ ਥਾਣਾ ਖੇਤਰ ਦੇ ਜਿਸ ਪਿੰਡ ਰੇਵਤੀਪੁਰਵਾ ਵਿਖੇ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚਲਦਿਆਂ ਜਿਸ ਕਿਸਾਨ ਦਾ ਕੁੱਟਮਾਰ ਕਰਨ ਤੋਂ ਬਾਅਦ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ 45 ਸਾਲਾ ਹੰਸਰਾਜ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਰਿਵਾਰਕ ਮੈਂਬਰਾਂ ਵਲੋਂ ਦੋਸ ਲਗਾਇਆ ਗਿਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਉੱਪਰ ਕਾਰ ਵੀ ਚੜ੍ਹਾ ਦਿੱਤੀ । ਗੰਭੀਰ ਹਾਲਤ ਵਿਚ ਉਸਨੂੰ ਲਖਨਊ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਪੁਲਸ ਨੇ ਸਿ਼ਕਾਇਤ ਦਰਜ ਕਰਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਪੁਲਸ ਅਨੁਸਾਰ ਹੰਸਰਾਜ ਦਾ ਪਿੰਡ ਦੇ ਹੀ ਮਨੋਜ ਯਾਦਵ ਨਾਲ ਸੜਕ ਕਿਨਾਰੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ । ਮੰਗਲਵਾਰ ਨੂੰ ਹੌਦੀ ਰੱਖਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸ਼ਾਮ ਨੂੰ ਕੁੱਟਮਾਰ ਅਤੇ ਗੋਲੀਬਾਰੀ ਵਿਚ ਬਦਲ ਗਿਆ । ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ (Arrest) ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ । ਤਣਾਅ ਨੂੰ ਦੇਖਦੇ ਹੋਏ ਪਿੰਡ ਵਿਚ ਕਈ ਥਾਣਿਆਂ ਦੀ ਪੁਲਸ ਤਾਇਨਾਤ ਕੀਤੀ ਗਈ ਹੈ । ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸਿਕਾਇਤ ‘ਤੇ ਮਾਮਲਾ ਦਰਜ (Case registered) ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here