ਪਾਤੜਾਂ, 20 ਅਗਸਤ 2026 : ਜਿਲਾ ਪਟਿਆਲਾ (Patiala District) ਅਧੀਨ ਆਉਂਦੇ ਖੇਤਰ ਪਾਤੜਾਂ ਖਨੌਰੀ ਨੇੜੇ ਇਕ ਕਾਰ ਵਲੋਂ ਦੂਸਰੀ ਕਾਰ ਨੂੰ ਟੱਕਰ ਮਾਰ ਦੇਣ ਕਾਰਨ ਦੋ ਦੀ ਮੌਤ (Death) ਦੇ ਦੋ ਜਖਮੀ ਹੋਏ ਹਨ ।
ਕੌਣ ਕੌਣ ਹਨ ਮੌਤ ਘਾਟ ਉਤਰਨ ਵਾਲਿਆਂ ਵਿਚ
ਮਿਲੀ ਜਾਣਕਾਰੀ ਅਨੁਸਾਰ ਖਨੌਰੀ ਨੇੜੇ ਘੱਗਰ ਪੁਲ ਕੋਲ ਬੀਤੀ ਰਾਤ ਜੋ ਵਾਪਰੇ ਦਰਦਨਾਕ ਸੜਕ ਹਾਦਸੇ (Road accidents) ਵਿਚ ਪਿੰਡ ਗੁਲਾੜੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਵਾਲੇ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਦੀ ਪਛਾਣ 24 ਸਾਲਾ ਸੰਜੂ ਪੁੱਤਰ ਮਹੀਪਾਲ ਅਤੇ ਸਮੀਰ ਸਿੰਘ ਪੁੱਤਰ ਸੁਲਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ ।
ਸੜਕ ਹਾਦਸਾ ਕਰਨ ਮਗਰੋਂ ਕਾਰ ਚਾਲਕ ਹੋਇਆ ਮੌਕੇ ਤੋਂ ਫਰਾਰ
ਹਾਦਸੇ ਤੋਂ ਬਾਅਦ ਲੈਂਸਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਲਾੜੀ ਦੇ ਚਾਰ ਦੋਸਤ ਮਾਰੂਤੀ ਸਵੀਫਟ ਕਾਰ ਵਿਚ ਪਾਤੜਾਂ ਤੋਂ ਖਨੌਰੀ ਮੰਡੀ ਵਲ ਆ ਰਹੇ ਸਨ। ਕਾਰ ਅੰਕੁਸ਼ ਪੁੱਤਰ ਗੁਰਬਖਸ਼ ਸਿੰਘ ਚਲਾ ਰਿਹਾ ਸੀ, ਜਦੋਂ ਉਹ ਘੱਗਰ ਪੁਲ ਖਨੌਰੀ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ (Fast pace) ਨਾਲ ਆ ਰਹੀ ਲੈਂਸਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ
ਸ਼ਿਕਾਇਤਕਰਤਾ ਸਰਦੂਲ ਸਿੰਘ ਵਾਸੀ ਗੁਲਾੜੀ ਨੇ ਥਾਣਾ ਖਨੌਰੀ ਵਿਚ ਦਿੱਤੀ ਦਰਖ਼ਾਸਤ ਵਿਚ ਦਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਵਿਫ਼ਟ ਕਾਰ ਸੜਕ ਤੋਂ ਹੇਠਾਂ ਖੇਤਾਂ ਵਿਚ ਜਾ ਡਿੱਗੀ । ਹਾਦਸੇ ਵਿਚ ਉਸ ਦਾ ਭਰਾ ਸੰਜੂ (24) ਪੁੱਤਰ ਮਹੀਪਾਲ ਅਤੇ ਸਮੀਰ ਸਿੰਘ ਪੁੱਤਰ ਸੁਲਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰ ਚਾਲਕ ਦੀ ਭਾਲ
ਹਾਦਸੇ ਵਿਚ ਅੰਕੁਸ਼ ਪੁੱਤਰ ਗੁਰਬਖਸ਼ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਮੇਸ਼ ਕੁਮਾਰ ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ । ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਗਰਗ ਹਸਪਤਾਲ ਟੋਹਾਣਾ ਰੈਫਰ ਕਰ ਦਿਤਾ ਗਿਆ । ਪੁਲਸ ਵਲੋਂ ਮ੍ਰਿਤਕ ਨੌਜਵਾਨਾਂ ਦਾ ਮੂਨਕ ਤੋਂ ਪੋਸਟਮਾਰਟਮ (Postmortem) ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿਤੀਆਂ ਗਈਆਂ । ਪੁਲਸ ਵਲੋਂ ਫਰਾਰ ਲੈਂਸਰ ਕਾਰ ਚਾਲਕ ਦੀ ਭਾਲ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ।









