ਅਮਰੀਕਾ ਵਿਖੇ ਨਾਬਾਲਗ ਨੌਜਵਾਨ ਨੇ ਕੀਤਾ ਮਾਂ ਤੇ ਭਰਾ ਦਾ ਕਤਲ

0
31
Murdrer

ਵਾਸਿ਼ੰਗਟਨ, 13 ਅਗਸਤ 2026 : ਅਮਰੀਕਾ (America) ਦੇ ਮੈਸਾਚੁਸੇਟਸ ਵਿਖੇ ਇਕ ਭਾਰਤੀ ਮੂਲ ਦੇ ਨਾਬਾਲਗ ਨੌਜਵਾਨ ਵਲੋਂ ਆਪਣੀ ਹੀ ਮਾਂ ਤੇ ਭਰਾ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਮੈਸਾਚੁਸੇਟਸ ਵਿਖੇ ਜੋ ਭਾਰਤੀ ਮੂਲ ਦੇ ਇਕ ਨਾਬਾਲਗ ਨੌਜਵਾਨ (Minor youth) ਵਲੋਂ ਆਪਣੀ ਹੀ ਮਾਂ ਤੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਸੁਧਾ ਵੈਂਕਟੇਸ਼ਨ ਅਤੇ ਸਿਧਾਰਥ ਅਰਵਿੰਦ ਦੇ ਤੌਰ ‘ਤੇ ਹੋਈ ਹੈ । ਇਸਦੇ ਨਾਲ ਹੀ ਨਾਬਾਲਗ ਨੌਜਵਾਨ ਤੇ ਕਤਲ ਦੇ ਦੋ ਮਾਮਲਿਆਂ, ਘਰ ਦੇ ਜਾਂ ਪਰਿਵਾਰਕ ਮੈਂਬਰਾਂ ਨਾਲ ਮਾਰਕੁਟ ਦੇ ਦੋ ਮਾਮਲਿਆਂ, ਬਿਨਾਂ ਮਨਜ਼ੂਰੀ ਗੱਡੀ ਚਲਾਉਣ ਅਤੇ ਮੋਟਰ ਵਾਹਨ ਦੀ ਚੋਰੀ ਦੇ ਦੋਸ਼ ਵੀ ਲਗਾਏ ਗਏ ਹਨ ।

ਕੌਣ ਹੈ ਇਹ ਨਾਬਾਲਗ ਨੌਜਵਾਨ

ਪ੍ਰਾਪਤ ਸੂਚਨਾ ਮੁਤਾਬਕ ਅਮਰੀਕਾ ਵਿਖੇ ਜਿਸ ਭਾਰਤੀ ਮੂਲ ਦੇ ਨੌਜ਼ਵਾਨ ਵਲੋਂ ਆਪਣੀ ਹੀ ਮਾਂ ਤੇ ਭਰਾ ਦਾ ਕਤਲ ਕੀਤਾ ਗਿਆ ਹੈ ਦੀ ਪਛਾਣ ਅਰਜੁਨ ਅਰਵਿੰਦ ਦੇ ਤੌਰ ‘ਤੇ ਹੋਈ ਹੈ । ਪੁਲਸ ਮੁਤਾਬਕ ਉਕਤ ਨੌਜਵਾਨ ਨੇ ਮੰਗਲਵਾਰ ਨੂੰ ਆਪਣੇ ਘਰ ਦੇ ਅੰਦਰ ਆਪਣੀ ਮਾਂ ਅਤੇ ਭਰਾ ‘ਤੇ ਕਾਤਲਾਨਾ ਹਮਲਾ (Murderous attack) ਕੀਤਾ ਅਤੇ ਫਿਰ ਆਪਣੀ ਮਾਂ ਦੀ ਕਾਰ ਲੈ ਕੇ ਉਥੋਂ ਭੱਜ ਗਿਆ ਪਰ ਪੁਲਸ ਵਲੋਂ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

LEAVE A REPLY

Please enter your comment!
Please enter your name here