ਹਰਿਆਣਾ ਦੇ ਗੁਰੂਗ੍ਰਾਮ ਵਿਖੇ ਪੁਲਸ ਨੇ ਹਥਿਆਰਾਂ ਸਮੇਤ ਕੀਤੇ ਵਿਅਕਤੀ ਗ੍ਰਿਫ਼ਤਾਰ

0
35
Gurugram Arrest

ਗੁਰੂਗ੍ਰਾਮ, 12 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਕਰਾਈਮ ਬ੍ਰਾਂਚ ਦੀ ਪੁਲਸ ਵਲੋਂ ਵਿਦੇਸ਼ ਵਿਚ ਛੁਪੇ ਗੈਂਗਸਟਰ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ (Gurugram) ਵਿਚ ਜੋ ਕਰਾਈਮ ਬ੍ਰਾਂਚ ਪੁਲਸ ਵਲੋਂ ਜੋ ਵਿਦੇਸ਼ ਵਿਚ ਛੁਪੇ ਹੋਏ ਇਕ ਸ਼ਾਤਰ ਅਪਰਾਧੀ ਦੇ ਸਾਥੀਆਂ ਨੂੰ ਨਜਾਇਜ਼ ਹਥਿਆਰਾਂ (Illegal weapons) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਗਿਣਤੀ ਛੇ ਹੈ । ਪੁਲਸ ਦਾ ਦਾਅਵਾ ਹੈ ਕਿ ਇਸ ਅਹਿਮ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਇੱਕ ਗੰਭੀਰ ਅਪਰਾਧ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ।

ਹੋਰ ਕੀ ਕੀ ਜਾਣਕਾਰੀ ਦਿੱਤੀ ਪੁਲਸ ਨੇ

ਕਰਾਈਮ ਬ੍ਰਾਂਚ (Crime Branch) ਦੀ ਪੁਲਸ ਟੀਮ ਨੇ ਦੱਸਿਆ ਕਿ ਜਿਨ੍ਹਾਂ ਛੇ ਵਿਅਕਤੀਆਂ ਨੂੰ ਪ੍ਰਾਪਤ ਗੁਪਤ ਸੂਚਨਾ ਦੇ ਆਧਾਰ ‘ਤੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਸਾਰੇ ਵਿਅਕਤੀ ਵੱਖ-ਵੱਖ ਘਿਣਾਉਣੇ ਅਤੇ ਗੰਭੀਰ ਅਪਰਾਧਾਂ ਵਿਚ ਸ਼ਾਮਲ ਰਹੇ ਹਨ । ਪੁਲਸ ਵਲੋਂ ਵਿਅਕਤੀਆਂ ਵਲੋਂ ਪਕੜੇ ਗਏ ਹਥਿਆਰਾਂ ਦੇ ਚਲਦਿਆਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਆਖਰ ਕਿਥੇ ਕੀਤੀ ਜਾਣੀ ਸੀ ।

LEAVE A REPLY

Please enter your comment!
Please enter your name here