ਗੁਜਰਾਤ `ਚ ਰੈਗਿੰਗ ਤੋਂ ਪ੍ਰੇਸ਼ਾਨ ਜੂਨੀਅਰ ਡਾਕਟਰ ਨੇ ਕੀਤੀ ਖ਼ੁਦਕੁਸ਼ੀ

0
29
Doctor Suicide

ਸੂਰਤ, 11 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਸ਼ਹਿਰ ਸੂਰਤ ਦੇ ਗੌਰਮਿੰਟ ਮੈਡੀਕਲ ਕਾਲਜ ਦੇ ਵਿਦਿਆਰਥੀ ਵਲੋਂ ਰੈਗਿੰਗ ਤੋਂ ਦੁਖੀ ਹੋ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਗੁਜਰਾਤ ਵਿਚ ਜੋ ਸੂਰਤ ਦੇ ਗੌਰਮਿੰਟ ਮੈਡੀਕਲ ਕਾਲਜ (Government Medical College) ਵਿਚ ਪੜ੍ਹਾਈ ਕਰ ਰਹੇ ਪਹਿਲੇ ਸਾਲ ਦੇ ਰੈਜੀਡੈਂਟ ਡਾਕਟਰ ਵਲੋਂ ਰੈਗਿੰਗ (Ragging) ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ ਵਿਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਛਾਣ ਡਾਕਟਰ ਹਰਸ਼ ਪੰਡਿਆ ਦੇ ਤੌਰ ‘ਤੇ ਹੋਈ ਹੈ ।

ਕਿਸ-ਕਿਸ ‘ਤੇ ਲੱਗਿਆ ਹੈ ਰੈਗਿੰਗ ਕਰਕੇ ਵਿਦਿਆਰਥੀ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼

ਜੀ. ਐਮ. ਸੀ. ਵਿਚ ਪੜ੍ਹ ਰਹੇ ਜਿਸ ਰੈਜੀਡੈਂਟ ਡਾਕਟਰ (Resident Doctor) ਵਲੋਂ ਰੈਗਿੰਗ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ ਹੈ ਵਾਲੇ ਮਾਮਲੇ ਵਿਚ ਜਿਨ੍ਹਾਂ ਕਾਲਜ ਦੇ ਹੀ ਚਾਰ ਸੀਨੀਅਰ ਵਿਦਿਆਰਥੀਆਂ ਵਲੋਂ ਰੈਗਿੰਗ ਕਰਕੇ ਵਿਦਿਆਰਥੀ ਨੂੰ ਤੰਗ ਕੀਤਾ ਜਾ ਰਿਹਾ ਸੀ ਵਿਚ ਅਨੁਜ ਮਹੇਸ਼ਵਰੀ, ਦੀਕਸ਼ਿਤ ਧੇਵਰੀਆ, ਨਿਰਾਲੀ ਵਸਾਵੇ ਅਤੇ ਹਿਨਾਬੇਨ ਭੂਤ ਸ਼ਾਮਲ ਹਨ । ਦੱਸਣਯੋਗ ਹੈ ਕਿ ਕਾਲਜ ਪ੍ਰਸ਼ਾਸਨ ਨੇ ਇਨ੍ਹਾਂ ਨੂੰ 6 ਮਹੀਨਿਆਂ ਲਈ ਮੁਅੱਤਲ ਕਰਨ ਦੇਨ ਨਾਲ-ਨਾਲ ਹੀ ਉਨ੍ਹਾਂ ਨੂੰ ਹੋਸਟਲ ਖਾਲੀ ਕਰਨ ਦਾ ਵੀ ਹੁਕਮ ਦਿੱਤਾ ਹੈ ।

ਕਾਲਜ ਪ੍ਰਸ਼ਾਸਨ ਨੇ ਕਰਵਾ ਦਿੱਤੀ ਹੈ ਚਾਰੋਂ ਵਿਦਿਆਰਥੀਆਂ ਵਿਰੁੱਧ ਐਫ. ਆਈ. ਆਰ.

ਮੈਡੀਕਲ ਕਾਲਜ ਪ੍ਰਸ਼ਾਸਨ ਨੇ ਸੋਮਵਾਰ ਨੂੰ ਚਾਰਾਂ ਖਿਲਾਫ ਐੱਫ. ਆਈ. ਆਰ. (F. I. R.) ਵੀ ਦਰਜ ਕਰਵਾਈ ਹੈ ਤੇ ਨਾਲ ਹੀ ਐੱਚ. ਓ. ਡੀ. ਅਤੇ 3 ਫੈਕਲਟੀ ਮੈਂਬਰਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ । ਪੀੜਤ ਵਿਦਿਆਰਥੀ ਗੌਰਮਿੰਟ ਮੈਡੀਕਲ ਕਾਲਜ (ਜੀ. ਐੱਮ. ਸੀ.) ਨਾਲ ਜੁੜੇ ਨਿਊ ਸਿਵਲ ਹਸਪਤਾਲ ਦੇ ਮਾਈਕ੍ਰੋਬਾਇਓਲਾਜੀ ਵਿਭਾਗ ‘ਚ ਕੰਮ ਕਰਦਾ ਸੀ ।

LEAVE A REPLY

Please enter your comment!
Please enter your name here