ਵਿਦੇਸ਼ੋਂ ਪਰਤੇੇ ਨੌਜਵਾਨ ਦੀ ਪੈਸੇ ਮੰਗਣ ‘ਤੇ ਏਜੰਟ ਨੇ ਕੀਤੀ ਕੁੱਟਮਾਰ

0
33
Beaten

ਜ਼ੀਰਕਪੁਰ, 10 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਦੇ ਢਕੌਲੀ ਵਿਖੇ ਵਿਦੇਸ਼ ਪਰਤੇ ਨੌਜਵਾਨ ਵਲੋਂ ਪੈਸੇ ਮੰਗਣ ‘ਤੇ ਕੁੱਟਮਾਰ (Beating) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕੀਤੀ ਨੌਜਵਾਨ ਦੀ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਰੂਸ ਗਏ ਨੌਜਵਾਨ ਜਿਸਨੂੰ ਉਸ ਨਾਲ ਤੈਅ ਕੀਤੀਆਂ ਗਈਆਂ ਸ਼ਰਤਾਂ ਮੁਤਾਬਕ ਉਥੇ ਕੰਮ ਨਾ ਮਿਲਣ ਦੇ ਕਾਰਨ ਵਾਪਸ ਭਾਰਤ ਆਉਣਾ ਪਿਆ ਵਲੋਂ ਜਦੋਂ ਉਸਨੂੰ ਭੇਜਣ ਵਾਲੇ ਵਿਅਕਤੀ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਸ ਵਿਅਕਤੀ ਵਲੋਂ ਪੀੜ੍ਹਤ ਨੌਜਵਾਨ ਦੀ ਉਸਦੇ ਪੈਸੇ ਮੋੜਨ ਦੀ ਥਾਂ ‘ਤੇ ਉਸਦੀ ਕੁਟਮਾਰ ਕੀਤੀ ਗਈ ਵਿਚ ਕੁੱਟਮਾਰ ਕਰਨ ਵਾਲੇ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ (Harpreet Singh alias Happy) ਦੇ ਤੌਰ ‘ਤੇ ਹੋਈ ਹੈ ।

ਪੁਲਸ ਨੇ ਕੁਟਮਾਰ ਕਰਨ ਵਾਲੇ ਵਿਅਕਤੀ ਵਿਰੁੱਧ ਕੀਤਾ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਕੁਟਮਾਰ ਦਾ ਸਿ਼ਕਾਰ ਹੋਏ ਨੌਜਵਾਨ ਵਲੋਂ ਇਸ ਸਬੰਧੀ ਜਦੋਂ ਢਕੌਲੀ ਪੁਲਸ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਤਾਂ ਪੁਲਸ ਨੇ ਨੌਜਵਾਨ ਦੀ ਸਿ਼ਕਾਇਤ ਦੇ ਆਧਾਰ ‘ਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਿਰੁੱਧ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਢਕੌਲੀ ਪੁਲਸ ਮੁਤਾਬਕ ਮੁਲਜਮ ਹਾਲ ਦੀ ਘੜੀ ਪੁਲਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਹੈ ।

LEAVE A REPLY

Please enter your comment!
Please enter your name here