ਮੋਬਾਇਲ ਫੋਨ ਚਲਾਉਣ ਤੋਂ ਝਿੜਕਣ ‘ਤੇ ਬੱਚੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
34
Girl Suicide

ਹਿਮਾਚਲ ਪ੍ਰਦੇਸ, 10 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਉਪ-ਮੰਡਲ ਧਰਮਪੁਰ ਵਿਖੇ ਮੋਬਾਇਲ ਫੋਨ ਚਲਾਉਣ ਤੋਂ ਰੋਕਣ ‘ਤੇ ਬੱਚੀ ਨੇ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ ਦੁਪਹਿਰ ਤੇ ਸ਼ਾਮ ਦੇ ਸਮੇਂ ਜਦੋਂ 11 ਸਾਲਾ ਮਾਸੂਮ ਬੱਚੀ ਲਗਾਤਾਰ ਮੋਬਾਇਲ ਫੋਨ ਚਲਾਉਂਦੀ ਰਹੀ ਤਾਂ ਮਾਂ ਤੇ ਨਾਨੀ ਨੇ ਉਸ ਨੂੰ ਪੜ੍ਹਾਈ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦਿਆਂ ਡਾਂਟ ਦਿੱਤਾ ਤੇ ਹੱਥੋਂ ਮੋਬਾਈਲ ਫੋਨ (Mobile phone) ਖੋਹ ਲਿਆ । ਇਸ ਤੋਂ ਬਾਅਦ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਰਸੋਈ ਵਿਚ ਸ਼ਾਮ ਦਾ ਖਾਣਾ ਬਣਾਉਣ ਚਲੀਆਂ ਗਈਆਂ । ਖਾਣਾ ਤਿਆਰ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੱਚੀ ਨੂੰ ਆਵਾਜ਼ ਦਿੱਤੀ ਤਾਂ ਕਮਰੇ ਵਿਚੋਂ ਕੋਈ ਪ੍ਰਤੀਕਿਰਿਆ ਨਹੀਂ ਆਈ ।

ਬੱਚੀ ਦੀ ਕੋਈ ਆਵਾਜ਼ ਨਾ ਆਉਣ ‘ਤੇ ਦੇਖਿਆ ਤਾਂ ਬੱਚੀ ਲਟਕ ਰਹੀ ਸੀ

ਮਾਂ ਕਮਰੇ ਦੇ ਅੰਦਰ ਗਈ ਤਾਂ ਬੱਚੀ ਖਿੜਕੀ ਦੀ ਗ੍ਰਿਲ ਨਾਲ ਫਾਹੇ ’ਤੇ ਲਟਕ ਰਹੀ ਸੀ । ਮਾਂ ਦੀਆਂ ਚੀਕਾਂ ਸੁਣ ਕੇ ਨਾਨੀ ਤੇ ਗੁਆਂਢੀ ਤੁਰੰਤ ਮੌਕੇ ’ਤੇ ਪਹੁੰਚੇ । ਪਿੰਡ ਵਾਸੀਆਂ ਦੀ ਮਦਦ ਨਾਲ ਬੱਚੀ ਨੂੰ ਫਾਹੇ ਤੋਂ ਉਤਾਰ ਕੇ ਨੇੜਲੇ ਧਰਮਪੁਰ ਹਸਪਤਾਲ (Dharampur Hospital) ਲਿਜਾਇਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ । ਹਸਪਤਾਲ ਵਿਚ ਤਾਇਨਾਤ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੇ ਸਮੇਂ ਬੱਚੀ ਦੇ ਪਿਤਾ ਚੰਡੀਗੜ੍ਹ ਵਿਚ ਸਨ, ਜੋ ਨਿੱਜੀ ਖੇਤਰ ਵਿਚ ਨੌਕਰੀ ਕਰਦੇ ਹਨ ।

ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ

ਹਿਮਾਚਲ ਪ੍ਰਦੇਸ਼ ਪੁਲਸ ਦੇ ਡੀ. ਐੱਸ. ਪੀ. ਧਰਮਪੁਰ ਸੰਜੀਵ ਸੂਦ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ (Case registered) ਕਰ ਲਿਆ ਹੈ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here