ਅੰਗੌਲਾ ਤੋਂ ਰੈਕੇਟ ਚਲਾਉਣ ਵਾਲੇ ਗੈਂਗਸਟਰ ਦਾ ਰੈਡ ਕਾਰਨਰ ਨੋਟਿਸ ਜਾਰੀ

0
35
gangster

ਅੰਮ੍ਰਿਤਸਰ, 10 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਅੰਗੌਲਾ ਤੋਂ ਪੰਜਾਬ ਵਿਚ ਫਿਰੌਤੀ ਰੈਕੇਟ ਚਲਾਉਣ ਵਾਲੇ ਗੈਂਗਸਟਰ ਦਾ ਰੈਡ ਕਾਰਨਰ ਨੋਟਿਸ (Red Corner Notice) ਜਾਰੀ ਕੀਤਾ ਗਿਆ ਹੈ ।

ਕੌਣ ਹੈ ਇਹ ਗੈਂਗਸਟਰ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਜੋ ਪੰਜਾਬ ਵਿਚ ਫਿਰੌਤੀ ਰੈਕੇਟ ਚਲਾਉਣ ਵਾਲੇ ਗੈਂਗਸਟਰ (Gangster) ਦਾ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਦੀ ਪਛਾਣ ਵਰਿੰਦਰ ਸਿੰਘ ਉਰਫ ਜੋਬਨ ਸੈਦੋਕੇ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵਰਿੰਦਰ ਇਸ ਵੇਲੇ ਅੰਗੌਲਾ ਤੋਂ ਰੈਕੇਟ ਚਲਾ ਰਿਹਾ ਹੈ ।

ਪੁਲਸ ਨੇ ਕੀਤੀਆਂ ਹੋਈਆਂ ਹਨ ਕਈ ਐਫ. ਆਈ. ਆਰਜ. ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਗੈਂਗਸਟਰ ਵਿਰੁੱਧ ਪੰਜਾਬ ਵਿਚ ਫਿਰੌਤੀ ਤੋਂ ਇਲਾਵਾ ਹੋਰ ਵੱਖ-ਵੱਖ ਜੁਰਮਾਂ ਤਹਿਤ ਐਫ. ਆਈ. ਆਰਜ. (F. I. R.) ਦਰਜ ਕੀਤੀਆਂ ਗਈਆਂ ਹਨ ਕਿਉਂਕਿ ਉਸ ਵਲੋਂ ਵਿਦੇਸ਼ ਤੋਂ ਆਪਣੇ ਗੁਰਗਿਆਂ ਰਾਹੀਂ ਕਈ ਥਾਵਾਂ ‘ਤੇ ਗੋਲੀਬਾਰੀ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਰੋੜਾਂ ਰੁਪਏ ਵਸੂਲ ਕੀਤੇ ਗਏ ਹਨ ।

ਹੋਰ ਕੀ ਕੀ ਪਤਾ ਲੱਗਿਆ ਪੁਲਸ ਨੂੰ ਜਾਂਚ ਦੌਰਾਨ

ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਗੈਂਗਸਟਰ ਸਾਲ 2023 ਵਿਚ ਬਿਆਸ ਦੇ ਸਠਿਆਲਾ ਪਿੰਡ ਵਿਚ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਜਾਅਲੀ ਪਾਸਪੋਰਟ (Fake passport) ਤਿਆਰ ਕਰ ਕੇ ਵਿਦੇਸ਼ ਭੱਜ ਗਿਆ ਸੀ । ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜਮ ਵਰਿੰਦਰ ਸੈਦੋਕੇ ਨੇ ਆਪਣੇ ਗੈਂਗ ਮੈਂਬਰਾਂ ਦੀ ਮਦਦ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਅਤੇ ਉੱਤਰ ਪ੍ਰਦੇਸ਼ ਦੇ ਕਿਸੇ ਜ਼ਿਲ੍ਹੇ ਤੋਂ ਪਾਸਪੋਰਟ ਤਿਆਰ ਕਰਵਾਇਆ ਸੀ ।

LEAVE A REPLY

Please enter your comment!
Please enter your name here