ਅਮਰੀਕਾ, 7 ਅਗਸਤ 2026 : ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਬੀਤੇ ਦਿਨੀਂ ਅਮਰੀਕਾ (America) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦਾ ਅਮਰੀਕਾ ਵਿਖੇ ਗੋਲੀਆਂ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਨੌਜਵਾਨ ਦੀ ਪਛਾਣ ਪਟਿਆਲਾ ਨੇੜਲੇ ਪਿੰਡ ਅਤਾਲਾਂ ਦੇ ਵਸਨੀਕ ਖੁਸ਼ਕਰਨਦੀਪ ਸਿੰਘ (Khushkarandeep Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਲਾਸ਼ ਵੀ ਕਈ ਦਿਨਾਂ ਬਾਅਦ ਹੀ ਲੱਭੀ ਜਾ ਸਕੀ । ਹਾਲੇ ਤੱਕ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕੁਝ ਸੁਰਾਗ ਸਾਹਮਣੇ ਆ ਸਕਦੇ ਹਨ । ਮੰਦਭਾਗੀ ਖ਼ਬਰ ਆਉਣ ’ਤੇ ਪਿੰਡ ’ਚ ਸੋਗ ਦੀ ਲਹਿਰ ਹੈ ।
ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਖੁਸ਼ਕਰਨਦੀਪ ਸਿੰਘ
ਦੱਸਣਯੋਗ ਹੈ ਕਿ ਨੌਜਵਾਨ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ (ਉਮਰ 24 ਸਾਲ) ਕਰੀਬ ਪੰਜ ਸਾਲ ਪਹਿਲਾਂ ਚੰਗੀ ਜ਼ਿੰਦਗੀ ਦੇ ਸੁਫਨੇ ਲੈ ਕੇ ਅਮਰੀਕਾ ਪਹੁੰਚਿਆ ਸੀ। ਖੁਸ਼ਕਰਨਦੀਪ ਅਮਰੀਕਾ ਦੇ ਕੈਲੀਫੋਰਨੀਆਂ ਵਿਚ ਟਰਾਲਾ ਚਲਾਉਂਦਾ ਸੀ । ਉਹ ਜਦੋਂ ਅਪਣੀ ਕਾਰ ’ਚ ਜਾ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਦਿਤੀਆਂ ।
ਕੁਝ ਦਿਨ ਪਹਿਲਾਂ 30 ਜੁਲਾਈ ਤੋਂ ਜਦੋਂ ਉਸ ਦਾ ਫੋਨ ਸਵਿਚ ਆਫ ਆਉਣ ਲੱਗਿਆ ਤਾਂ ਪਰਿਵਾਰ ਦੀ ਫਿਕਰਮੰਦੀ ਵਧੀ । ਪਰਿਵਾਰ ਦੇ ਉਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਅਮਰੀਕੀ ਥਾਣੇ ’ਚ ਇਤਲਾਹ ਦੇਣ ਮਗਰੋਂ ਪੁਲਿਸ ਵਲੋਂ ਕੀਤੀ ਜਾਂਚ ਮਗਰੋਂ ਲੰਘੇ ਕੱਲ੍ਹ ਜੰਗਲ ’ਚੋਂ ਉਸ ਦੀ ਲਾਸ਼ ਬਰਾਮਦ ਹੋਈ ਦੱਸੀ ਜਾ ਰਹੀ ਹੈ। ਪੁਲਸ ਘਟਲਾ ਦੀ ਜਾਂਚ ਕਰ ਰਹੀ ਹੈ। ਉਂਝ ਵੱਡਾ ਸ਼ੱਕ ਹੈ ਕਿ ਮਿਹਨਤੀ ਨੌਜਵਾਨ ਦੀ ਲੁਟੇਰਿਆਂ ਨੇ ਜਾਨ ਲਈ ਹੈ ।









