ਹਾਈਕੋਰਟ ਨੇ ਖੜਗੇ ਵਿਰੁੱਧ ਸਿ਼ਕਾਇਤ ‘ਤੇ ਅਗਲੀ ਕਾਰਵਾਈ ‘ਤੇ ਲਗਾਈ ਰੋਕ

0
35
Kharge

ਚੰਡੀਗੜ੍ਹ, 6 ਅਗਸਤ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਖੜਗੇ ਵਿਰੁੱਧ ਸੰਗਰੂਰ ਅਦਾਲਤ ਵਿਚ ਚੱਲ ਰਹੀ ਸਿ਼ਕਾਇਤ ਦੀ ਅਗਲੀ ਕਾਰਵਾਈ ‘ਤੇ ਰੋਕ (Suspension of action) ਲਗਾ ਦਿੱਤੀ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ (Congress Party) ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ (Mallikarjun Kharge) ਵਿਰੁੱਧ ਸੰਗਰੂਰ ਦੀ ਏ. ਸੀ. ਜੇ. ਐਮ. ਅਦਾਲਤ ਵਿਚ ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਆਗੂ ਵਲੋਂ ਦਰਜ ਕਰਵਾਈ ਗਈ ਸਿਕਾਇਤ ਸਬੰਧੀ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਅਦਾਲਤ ਨੇ ਖੜਗੇ ਵਿਰੁੱਧ ਵਾਰੰਟ ਜਾਰੀ ਕਰਦਿਆਂ ਉਨ੍ਹਾਂ ਨੂੰ 19 ਸਤੰਬਰ 2026 ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਆਖਿਆ ਸੀ ਪਰ ਹਾਈਕੋਰਟ ਦਾ ਦਰਵਾਜਾ ਖੜ੍ਹਕਾਉਣ ‘ਤੇ ਹਾਈਕੋਰਟ ਵਲੋਂ ਖੜਗੇ ਵਿਰੁੱਧ ਸਿ਼ਕਾਇਤ ਦੀ ਅਗਲੀ ਕਾਰਵਾਈ ‘ਤੇ ਹੀ ਰੋਕ ਲਗਾ ਦਿੱਤੀ ਹੈ ।

LEAVE A REPLY

Please enter your comment!
Please enter your name here