ਕਾਰ ਦੇ ਸੜਕ ਹਾਦਸੇ ਦਾ ਸਿ਼ਕਾਰ ਹੋਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

0
31
Road Accident

ਸੁਲਤਾਨਪੁਰ ਲੋਧੀ, 6 ਅਗਸਤ 2026 : ਪੰਜਾਬ ਦੇ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ (Sultanpur Lodhi-Talwandi Chaudharyan Road) ‘ਤੇ ਇਕ ਕਾਰ ਦੇ ਸੰਤੁਲਨ ਗੁਅਉਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ਤੇ ਪਿੰਡ ਸਵਾਲ ਦੇ ਨੇੜੇ ਇਕ ਕਾਰ ਦੇ ਸੰਤੁਲਨ ਗੁਆਉਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਜਿਥੇ ਦੋ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਕ ਮਹਿਲਾ ਗੰਭੀਰ ਜਖਮੀ (Woman seriously injured) ਹੋ ਗਈ ਹੈ ਦੇ ਵਿਚ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਾਹੁਲ ਗਿੱਲ ਪੁੱਤਰ ਸਤਪਾਲ ਵਾਸੀ ਪਿੰਡ ਬਿਧੀਪੁਰ (ਸੁਲਤਾਨਪੁਰ ਲੋਧੀ) ਤੇ ਲੱਭੀ ਪੁੱਤਰ ਸੋਨੂੰਰਾਮ ਵਾਸੀ ਪਿੰਡ ਤਲਵੰਡੀ ਬੂਟਿਆਂ ਜਿਲਾ ਜਲੰਧਰ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਗੰਭੀਰ ਜਖਮੀ ਮਹਿਲਾ ਦੀ ਪਛਾਣ ਅੰਜਨਾ ਰਾਣੀ ਪਤਨੀ ਰਾਹੁਲ ਗਿੱਲ ਵਾਸੀ ਪਿੰਡ ਪਿੰਡ ਸ਼ੰਕਰ, ਜਿਲਾ ਜਲੰਧਰ ਦੇ ਤੌਰ ‘ਤੇ ਹੋਈ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਰ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ ਕਿ ਪਿੰਡ ਸਵਾਲ ਨੇੜੇ ਪਹੁੰਚਣ ‘ਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪਹਿਲਾਂ ਸੜਕ ਕੰਢੇ ਇਕ ਦਰੱਖਤ ਨਾਲ ਟਕਰਾਈ ਅਤੇ ਫਿਰ ਇਕ ਪ੍ਰਾਈਵੇਟ ਸਕੂਲ ਦੀ ਲੋਹੇ ਦੀ ਗਰਿਲ ਨਾਲ ਜੋਰਦਾਰ ਟੱਕਰ ਮਾਰਦੀ ਹੋਈ ਇਕ ਹੋਰ ਦਰੱਖਤ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਤੱਕ ਉਡ ਗਏ । ਪੁਲਸ ਵਲੋਂ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here