ਸੀ. ਬੀ. ਆਈ. ਨੇ ਵਿੱਤੀ ਧੋਖਾਧੜੀ ਦੀ ਮੁੱਖ ਮੁਲਜਮ ਯੂ. ਏ. ਈ. ਤੋਂ ਲਿਆਂਦੀ ਭਾਰਤ

0
37
CBI Arrest

ਨਵੀਂ ਦਿੱਲੀ, 5 ਅਗਸਤ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਵਲੋਂ ਵਿੱਤੀ ਧੋਖਾਧੜੀ ਮਾਮਲੇ ਦੀ ਮੁੱਖ ਮੁਲਜਮ ਨੂੰ ਯੂ. ਏ. ਈ. ਤੋਂ ਭਾਰਤ ਲਿਆਂਦਾ ਗਿਆ ਹੈ ।

ਕੌਣ ਹੈ ਇਹ ਵਿੱਤੀ ਧੋਖਾਧੜੀ ਮਾਮਲੇ ਦੀ ਮੁੱਖ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. (C. B. I.) ਵਲੋਂ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਦੇ ਸਹਿਯੋਗ ਨਾਲ ਇਕ ਅਹਿਮ ਤੇ ਅੰਤਰਰਾਸ਼ਟਰੀ ਮੁਹਿੰਮ ਨੂੰ ਅੰਜਾਮ ਦਿੰਦਿਆਂ ਕਰੋੜਾਂ ਰੁਪਏ ਦੀ ਕਥਿਤ ਵਿੱਤੀ ਧੋਖਾਧੜੀ (Financial fraud) ਦੇ ਮਾਮਲੇ ਵਿਚ ਲੰਮੇ ਸਮੇਂ ਤੋਂ ਫਰਾਰ ਚੱਲ ਰਹੀ ਤੇ ਭਾਰਤ ਵਿਚ ਲੋੜੀਂਦੀ ਮਹਿਲਾ ਮੁਲਜਮ ਨੂੰ ਸੰਯੁਕਤ ਅਰਬ ਅਮੀਰਾਤ (United Arab Emirates) ਤੋਂ ਲੰਘੇ ਦਿਨ ਭਾਰਤ ਲਿਆਂਦਾ ਹੈ ਦੀ ਪਛਾਣ ਵਿਸ਼ਾਖਾ ਰਾਠੌੜ ਦੇ ਤੌਰ ‘ਤੇ ਹੋਈ ਹੈ ।

ਨਿਵੇਸ਼ਕਾਂ ਨੂੰ ਦਿੱਤਾ ਗਿਆ ਸੀ ਵੱਡੀਆਂ ਨਿਵੇਸ਼ ਯੋਜਨਾਵਾਂ ਵਿਚ ਝਾਂਸਾ

ਜਾਂਚ ਏਜੰਸੀਆਂ ਮੁਤਾਬਕ ਵਿਸ਼ਾਖਾ ਰਾਠੌੜ (Vishakha Rathore) ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਵਿੱਤੀ ਧੋਖਾਧੜੀ ਕਰਨ ਦਾ ਦੋਸ਼ ਹੈ । ਵਿਸ਼ਾਖਾ ‘ਤੇ ਦੋਸ਼ ਹੈ ਕਿ ਉਸ ਵਲੋਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਿਵੇਸ਼ਕਾਂ ਨੂੰ ਆਕਰਸ਼ਕ ਨਿਵੇਸ਼ ਯੋਜਨਾਵਾਂ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਜਮ੍ਹਾਂ ਕਰਵਾਈ ਗਈ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੇ ਨਿਵੇਸ਼ ‘ਤੇ ਹਰ ਮਹੀਨੇ ਨਿਸ਼ਚਿਤ ਅਤੇ ਆਕਰਸ਼ਕ ਮੁਨਾਫਾ ਮਿਲੇਗਾ । ਇਸ ਵਾਅਦੇ ਦੇ ਆਧਾਰ ‘ਤੇ ਵੱਡੀ ਗਿਣਤੀ ‘ਚ ਨਿਵੇਸ਼ਕਾਂ ਤੋਂ ਪੈਸਾ ਇਕੱਠਾ ਕੀਤਾ ਗਿਆ, ਪਰ ਬਾਅਦ ‘ਚ ਕਥਿਤ ਤੌਰ ‘ਤੇ ਕਰੋੜਾਂ ਰੁਪਏ ਦਾ ਗਬਨ ਕਰ ਲਿਆ ਗਿਆ। ਮਾਮਲੇ ਦੀ ਜਾਂਚ ਵਿੱਚ ਕਈ ਵਿੱਤੀ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here