ਹਲਕਾ ਵਿਧਾਇਕ ਭਰਾਜ ਨੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ

0
31
appointment letters

ਸੰਗਰੂਰ, 4 ਅਗਸਤ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਭਵਾਨੀਗੜ੍ਹ ਵਿਖੇ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਪੰਜ ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ (Appointment letter) ਦਿੱਤੇ ਗਏ ਹਨ ।

ਕੀ ਆਖਿਆ ਵਿਧਾਇਕਾ ਭਰਾਜ ਨੇ

ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਪਿੰਡ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿੱਚ ਆਂਗਣਵਾੜੀ ਵਰਕਰਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ, ਇਸ ਲਈ ਸਰਕਾਰ ਵੱਲੋਂ ਯੋਗ ਉਮੀਦਵਾਰਾਂ ਨੂੰ ਨਿਯੁਕਤ ਕਰਕੇ ਆਂਗਣਵਾੜੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ।

ਆਂਗਣਵਾੜੀ ਵਰਕਰਾਂ ਦੀ ਜਿ਼ੰਮੇਵਾਰੀ ਬਹੁਤ ਅਹਿਮ ਹੈ : ਵਿਧਾਇਕ

ਉਨ੍ਹਾਂ ਆਸ ਪ੍ਰਗਟਾਈ ਕਿ ਨਵ-ਨਿਯੁਕਤ ਵਰਕਰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜਿ਼ੰਮੇਵਾਰੀਆਂ ਨਿਭਾਉਣਗੀਆਂ । ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਬਿਹਤਰ ਪੋਸ਼ਣ, ਹਰ ਮਾਂ ਨੂੰ ਸਿਹਤ ਸਬੰਧੀ ਲੋੜੀਂਦੀਆਂ ਸੇਵਾਵਾਂ ਅਤੇ ਹਰ ਪਰਿਵਾਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ । ਇਸ ਦਿਸ਼ਾ ਵਿੱਚ ਆਂਗਣਵਾੜੀ ਵਰਕਰਾਂ (Anganwadi workers) ਦੀ ਜਿ਼ੰਮੇਵਾਰੀ ਬਹੁਤ ਅਹਿਮ ਹੈ ਅਤੇ ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰਦੀਆਂ ਹਨ ।

ਕਿਸ ਕਿਸ ਨੇ ਪ੍ਰਾਪਤ ਕੀਤਾ ਨਿਯੁਕਤੀ ਪੱਤਰ

ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਵਿੱਚ ਅਮਨਦੀਪ ਕੌਰ (ਪਿੰਡ ਮੁਨਸ਼ੀਵਾਲਾ), ਜਗਦੀਪ ਕੌਰ (ਬਾਸੀਅਰਖ), ਜ਼ਰੀਨਾ (ਰਾਜਪੁਰਾ), ਮਨਪ੍ਰੀਤ ਕੌਰ (ਨਦਾਮਪੁਰ) ਅਤੇ ਗੁਰਕਮਲ ਕੌਰ (ਖਿਲਰੀਆਂ) ਸ਼ਾਮਲ ਹਨ । ਇਸ ਮੌਕੇ ਸਾਰੀਆਂ ਨਵ-ਨਿਯੁਕਤ ਵਰਕਰਾਂ ਨੇ ਆਪਣੀ ਡਿਊਟੀ ਪੂਰੀ ਲਗਨ ਅਤੇ ਜਿ਼ੰਮੇਵਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ । ਇਸ ਮੌਕੇ ਸੀ. ਡੀ. ਪੀ. ਓ. ਭਵਾਨੀਗੜ੍ਹ ਸ੍ਰੀਮਤੀ ਨੇਹਾ ਸਿੰਘ, ਸੀ. ਡੀ. ਪੀ. ਓ. ਸੰਗਰੂਰ ਸ੍ਰੀਮਤੀ ਸਰੂ ਰਾਣਾ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here