ਰੂਪਨਗਰ ਵਿਖੇ ਫਿਰੌਤੀਆਂ ਮੰਗਣ ਵਾਲੇ ਦੋ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

0
33
SSP

ਰੂਪਨਗਰ, 31 ਜੁਲਾਈ 2026 : ਪੰਜਾਬ ਦੇ ਸ਼ਹਿਰ ਰੂਪਨਗਰ (Rupnagar) ਵਿਖੇ ਪੰਜਾਬ ਪੁਲਸ ਵਲੋਂ ਦੋ ਫਿਰੌਤੀਆਂ ਮੰਗਣ ਵਾਲੇ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਵਿਖੇ ਪੁਲਸ ਵਲੋਂ ਜੋ ਅੱਜ ਇਕ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਦੋ ਫਿਰੌਤੀਆਂ (Ransoms) ਮੰਗਣ ਵਾਲੇ ਨੌਜਵਾਨਾਂ ਨੂੰ ਹਥਿਅਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮਦਨਪੁਰਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਰਮਨ ਖਾਨ ਪੁੱਤਰ ਦਿਲਬਾਗ ਬਾਸੀ ਸੈਣੀ ਮਾਜਰਾ ਨਾੜਾਗੜ ਜਿ਼ਲ੍ਹਾ ਸੋਲਣ ਵਜੋਂ ਹੋਈ ਹੈ ।

ਕੀ ਦੱਸਿਆ ਐਸ. ਐਸ. ਪੀ. ਨੇ

ਐਸ. ਐਸ. ਪੀ. ਰੂਪਨਗਰ (S. S. P. Rupnagar) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗਏ ਇਹ ਦੋਵੇਂ ਨੌਜਵਾਨ ਵਿਅਕਤੀ ਜਿ਼ਲ੍ਹੇ ਵਿੱਚ ਫਿਰੌਤੀ ਮੰਗਣ ਲਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਪਰ ਪੁਲਸ ਨੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ । ਜਿਨ੍ਹਾਂ ਕੋਲੋਂ ਦੋ ਦੇਸੀ ਪਿਸਟਲ 32 ਬੋਰ ਇਕ ਦੇਸੀ ਪਿਸਟਲ 30 ਬੋਰ ਇੱਕ ਦੇਸੀ ਕੱਟਾ ਬੱਤੀ ਬੋਰ ਤਿੰਨ ਦੇਸੀ ਕੱਟੇ ਤੇ ਜਿ਼ੰਦਾ ਰੌਂਦ 32 ਬੋਰ ਅਤੇ ਇੱਕ ਹਿਮਾਚਲ ਨੰਬਰ ਕਾਰ ਬ੍ਰਿਜ਼ਾ ਵੀ ਕਾਬੂ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ‘ਤੇ ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਦੇ ਪਹਿਲਾਂ ਵੀ ਮਾਮਲੇ ਦਰਜ (Cases registered) ਹਨ ।

LEAVE A REPLY

Please enter your comment!
Please enter your name here