ਕੈਨੇਡਾ ਵਿਖੇ ਪੁਲਸ ਨੇ ਕੀਤਾ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

0
37
Canada

ਹੈਮਿਲਟਨ, 25 ਜੁਲਾਈ 2026 : ਕੈਨੇਡਾ (Canada) ਵਿਖੇ ਹੈਮਿਲਟਨ ਪੁਲਸ ਵਲੋਂ ਸਟੋਰਾਂ ਵਿਚ ਚੋਰੀਆਂ ਕਰਨ ਵਾਲੇ ਇਕ ਸੰਗਠਤ ਗਿਰੋਹ ਦਾ ਪਰਦਾ ਫਾਸ਼ (Gang exposed) ਕੀਤੇ ਜਾਣ ਦਾ ਸਮਾਚਾਰ ਹੈ ।

ਹੋਮ ਡਿਪੂ ਸਟੋਰਾਂ ਤੇ ਚੋਰੀ ਕਰਨ ਵਾਲੇ ਕਿੰਨੇ ਕੀਤੇ ਗਏ ਹਨ ਗ੍ਰਿਫ਼ਤਾਰ

ਵਿਦੇਸ਼ੀ ਮੁਲਕ ਕੈਨੇਡਾ ਵਿਖੇ ਸ਼ਹਿਰਾਂ ਦੇ ਹੋਮ ਡਿਪੂ ਸਟੋਰਾਂ ਵਿਚੋਂ ਵੱਡੀ ਪੱਧਰ ‘ਤੇ ਚੋੋਰੀਆਂ ਕਰਨ ਵਾਲੇ ਗਿਰੋਹ ਦੇ 32 ਸ਼ੱਕੀ ਵਿਅਕਤੀਆਂ ਨੂੰ ਹੈਮਿਲਟਨ ਪੁਲਸ (Hamilton Police) ਵਲੋਂ ਕਾਬੂ ਕੀਤਾ ਗਿਆ ਕੋਲੋਂ ਪੁਲਸ ਨੇ 3 ਲੱਖ ਡਾਲਰ ਤੋਂ ਵਧ ਕੀਮਤ ਦੀਆਂ ਕਥਿਤ ਚੋਰੀਸ਼ੁਦਾ ਚੀਜਾਂ ਬਰਾਮਦ ਕੀਤੀਆਂ ਹਨ । ਹੈਮਿਲਟਨ ਪੁਲਸ ਨੇ ਦੱਸਿਆ ਕਿ 19 ਸਾਲ ਤੋਂ 64 ਸਾਲ ਤੱਕ ਦੀ ਉਮਰ ਵਾਲੇ ਸ਼ੱਕੀਆਂ ਵਿਰੁਧ ਕੁੱਲ 235 ਦੋਸ਼ ਆਇਦ ਕੀਤੇ ਗਏ ਹਨ । ਪੁਲਸ ਵਲੋਂ ਜਾਰੀ ਕੀਤੀ ਗਈ ਮੁਲਜ਼ਮਾਂ ਦੀ ਸੂਚੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨਾਮ ਸ਼ਾਮਲ ਹਨ ।

ਵੱਖ-ਵੱਖ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਸ਼ੱਕੀਆਂ ਵਿਚ

ਪੁਲਸ ਵਲੋਂ ਜਿਨ੍ਹਾਂ 32 ਸ਼ੱਕੀਆਂ ਨੂੰ ਚੋਰੀਆਂ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵਿਅਕਤੀ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਰਾਜਵਿੰਦਰ ਸਿੰਘ (45), ਕਰਨਬੀਰ ਸਿੰਘ (31), ਸਰਤਾਜ ਸਿੰਘ (28), ਲਖਵੀਰ ਸਿੰਘ (27), ਅਸ਼ੀਸ਼ ਸ਼ਰਮਾ (34), ਵਿਸ਼ਵਜੀਤ ਸਿੰਘ (23), ਮਨਪ੍ਰੀਤ ਸਿੰਘ (30), ਗੁਰਮੀਤ ਸਿੰਘ (28), ਦਲਜਿੰਦਰ ਸਿੰਘ (35), ਸਮੀਰ ਮਾਟੀ (50), ਗੁਰਜੀਤ ਸਿੰਘ (25), ਮਲਕੀਤ ਸਿੰਘ (46), ਕਮਲਜੀਤ ਸੰਧੂ (41) ਵਜੋਂ ਕੀਤੀ ਗਈ ਹੈ ।

ਚਾਰ ਮਹੀਨੇ ਚੱਲੀ ਪੜ੍ਹਤਾਲ ਦੌਰਾਨ ਹੋਈ ਹੈ ਚੋਰਾਂ ਦੀ ਸ਼ਨਾਖਤ

ਪੁਲਸ ਨੇ ਇਹ ਕਾਰਵਾਈ ਪ੍ਰੋਜੈਕਟ ਚੈੱਕਆਉਟ ਤਹਿਤ ਕੀਤੀ ਹੈ । ਪੁਲਸ ਨੇ ਦਸਿਆ ਕਿ ਹਾਰਡਵੇਅਰ ਸਟੋਰਾਂ ’ਤੇ ਚੋਰੀ ਦੀਆਂ ਵਾਰਦਾਤਾਂ ਵਿਚ ਅਚਨਚੇਤ ਵਾਧਾ ਹੋਣ ਮਗਰੋਂ ਪੜ੍ਹਤਾਲ ਆਰੰਭੀ ਗਈ ਜੋ ਚਾਰ ਮਹੀਨੇ ਤੱਕ ਚੱਲੀ ਅਤੇ ਵੱਖ ਵੱਖ ਸ਼ੱਕੀਆਂ ਦੀ ਸ਼ਨਾਖ਼ਤ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ।

ਚੋਰੀਆਂ ਕਰਕੇ ਸਮਾਨ ਸੋਸ਼ਲ ਮੀਡੀਆ ਵੇਚ ਦਿੱਤਾ ਜਾਂਦਾ ਸੀ ਸਸਤੇ ਵਿਚ

ਪੁਲਸ ਨੇ ਅੱਗੇ ਦਸਿਆ ਕਿ ਚੋਰਾਂ ਦੇ ਗਰੋਹ ਵਲੋਂ ਮਹਿੰਗੇ ਔਜ਼ਾਰ ਅਤੇ ਉਸਾਰੀ ਵਾਸਤੇ ਵਰਤੀਆਂ ਜਾਂਦੀਆਂ ਚੀਜ਼ਾਂ ਚੋਰੀ ਕਰਨ ਮਗਰੋਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਸਤੇ ਭਾਅ ਵੇਚ ਦਿਤਾ ਜਾਂਦਾ ਸੀ । ਪੁਲਸ ਵਲੋਂ ਇਕ ਲੱਖ ਡਾਲਰ ਕੀਮਤ ਵਾਲਾ ਇਕ ਪਿਕਅੱਪ ਟਰੱਕ ਵੀ ਜ਼ਬਤ ਕੀਤਾ ਗਿਆ ਹੈ, ਜਿਸ ਦੀ ਵਰਤੋਂ ਵਾਰਦਾਤਾਂ ਦੌਰਾਨ ਕੀਤੀ ਗਈ ।

 

LEAVE A REPLY

Please enter your comment!
Please enter your name here