ਆਈ. ਐੱਸ. ਆਈ. ਮਾਡਿਊਲ ਦਾ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

0
35
arrested

ਬਲਰਾਮਪੁਰ, 22 ਜੁਲਾਈ 2026 : ਉੱਤਰ ਪ੍ਰਦੇਸ਼ (Uttar Pradesh) ਅੱਤਵਾਦ ਵਿਰੋਧੀ ਦਸਤੇ ਨੇ ਬਲਰਾਮਪੁਰ ਜ਼ਿਲੇ ਤੋਂ ਆਈ. ਐੱਸ. ਆਈ. ਦੇ ਇਕ ਸ਼ੱਕੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪਕੜਿਆ ਗਿਆ ਵਿਅਕਤੀ

ਮੁਲਜ਼ਮ ਦੀ ਪਛਾਣ ਸ਼ਹਿਰੇਜ਼ ਅਹਿਮਦ (29) ਵਜੋਂ ਹੋਈ ਹੈ, ਜੋ ਗੈਸਦੀ ਥਾਣਾ ਖੇਤਰ ਦੇ ਜਾਮਧਾਰਾ ਪਿੰਡ ਦਾ ਰਹਿਣ ਵਾਲਾ ਹੈ । ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਅੱਤਵਾਦੀ ਸਾਜਿ਼ਸ਼ ‘ਚ ਸ਼ਾਮਲ ਹੋਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਸੁਪਰਡੈਂਟ (Police Superintendent) ਵਿਕਾਸ ਕੁਮਾਰ ਨੇ ਸ਼ਹਿਰੇਜ਼ ਅਹਿਮਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ । ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਮੁੰਬਈ ‘ਚ ਕਢਾਈ ਕਰਨ ਦਾ ਕੰਮ ਕਰਦਾ ਸੀ ਤੇ ਉਹ ਫੇਸਬੁੱਕ ਤੇ ਸਿਗਨਲ ਐਪ ਰਾਹੀਂ ਆਈ. ਐੱਸ. ਆਈ. (I. S. I.) ਦੇ ਸੰਪਰਕ ‘ਚ ਆਇਆ ਸੀ ।

ਏ. ਟੀ. ਐਸ. ਕਰ ਰਹੀ ਹੈ ਮੁਲਜਮ ਤੋਂ ਪੁੱਛਗਿੱਛ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਲਿਆਉਣ ਦਾ ਕੰਮ ਸੌਂਪਿਆ ਗਿਆ ਸੀ । ਏ. ਟੀ. ਐੱਸ. ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ । ਉਸ ਦੇ ਨੈੱਟਵਰਕ, ਸੰਪਰਕਾਂ ਤੇ ਸੰਭਾਵਿਤ ਸਹਿਯੋਗੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜੀ ਰਹੀ ਹੈ । ਲਖਨਊ ਸਥਿਤ ਏ. ਟੀ. ਐੱਸ. ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਸ ਸਟੇਸ਼ਨ ‘ਚ ਕੇਸ ਦਰਜ (Case registered) ਕੀਤਾ ਗਿਆ ਹੈ । ਸੁਰੱਖਿਆ ਏਜੰਸੀਆਂ ਇਹ ਵੀ ਜਾਂਚ ਕਰ ਰਹੀਆਂ ਹਨ ਕਿ ਮੁਲਜ਼ਮ ਦੇ ਸੰਪਰਕ ‘ਚ ਹੋਰ ਕੌਣ-ਕੌਣ ਸਨ ਤੇ ਉਨ੍ਹਾਂ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਸਨ ।

LEAVE A REPLY

Please enter your comment!
Please enter your name here