ਅਮਰੀਕਾ-ਕੈਨੇਡਾ `ਚ ਪਾਰਸਲ ਰਾਹੀਂ ਅਫੀਮ ਭੇਜਣ ਵਾਲੇ 4 ਗ੍ਰਿਫਤਾਰ

0
35
Arrest

ਨਵਾਂਸ਼ਹਿਰ, 22 ਜੁਲਾਈ 2026 : ਸੀ. ਆਈ. ਏ. ਸਟਾਫ (C. I. A. Staff) ਨਵਾਂਸ਼ਹਿਰ ਪੁਲਸ ਨੇ ਪਾਰਸਲ ਰਾਹੀਂ ਅਮਰੀਕਾ ਅਤੇ ਕੈਨੇਡਾ ‘ਚ ਅਫੀਮ ਦੀ ਸਮੱਗਲਿੰਗ (Smuggling of opium) ਕਰਨ ਵਾਲੇ ਇਕ 4 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਐੱਸ. ਪੀ. (ਜਾਂਚ) ਸਰਵਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਪੁਲਸ ਦੀ ਨਸ਼ਾ ਵਿਰੋਧੀ ਮੁਹਿੰਮ ਹੇਠ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਉਰਫ ਹੈਪੀ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਰਿਮਾਂਡ ਦੌਰਾਨ ਪੁੱਛਗਿੱਛ ‘ਚ ਦੋਵਾਂ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਅਮਰੀਕਾ ਨਿਵਾਸੀ ਦੋਸਤ ਦਿਸ਼ਾਂਤ ਠਾਕੁਰ ਉਰਫ ਦੀਸ਼ੂ ਦੇ ਕਹਿਣ ‘ਤੇ ਸਨੈਪਚੈਟ ਦੇ ਮਾਧਿਅਮ ਨਾਲ ਸੰਪਰਕ ‘ਚ ਰਹਿ ਕੇ ਪਾਰਸਲ (Parcel) ਰਾਹੀਂ ਵਿਦੇਸ਼ ਅਫੀਮ ਭੇਜਦੇ ਸਨ । ਪੁਲਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਕੁੱਲ 6 ਕਿਲੋ 577 ਗ੍ਰਾਮ ਅਫੀਮ ਬਰਾਮਦ ਕੀਤੀ ਹੈ ।

ਨਿਸ਼ਾਨਦੇਹੀ ‘ਤੇ ਪਾਰਸਲਾਂ ਨੂੰ ਕੀਤਾ ਗਿਆ ਜਬਤ

ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਪੁਲਸ ਨੇ ਦਿੱਲੀ ਕਸਟਮ ਆਫਿਸ (Delhi Customs Office) ਤੋਂ ਭੇਜੇ ਗਏ 5 ਪਾਰਸਲਾਂ ਨੂੰ ਜ਼ਬਤ ਕਰ ਕੇ ਉਨ੍ਹਾਂ ਵਿਚੋਂ 3 ਕਿਲੋ 577 ਗ੍ਰਾਮ ਅਫੀਮ ਬਰਾਮਦ ਕੀਤੀ । ਅੱਗੇ ਦੀ ਜਾਂਚ ‘ਚ ਗਿਰੋਹ ਨੂੰ ਅਫੀਮ ਸਪਲਾਈ ਕਰਨ ਵਾਲੇ ਸੰਜੇ ਠਾਕੁਰ ਅਤੇ ਉਸ ਦੇ ਸਾਥੀ ਗੁਰਮਿੰਦਰ ਸਿੰਘ ਉਰਫ ਗੁਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਕੋਲੋਂ 3 ਕਿਲੋ ਹੋਰ ਅਫੀਮ ਮਿਲੀ ।

ਪੁਲਸ ਨੇ ਭੇਜ ਦਿੱਤਾ ਹੈ ਚਾਰਾਂ ਨੂੰ ਜੇਲ

ਪੁੱਛਗਿੱਛ ‘ਚ ਸੰਜੇ ਠਾਕੁਰ ਨੇ ਮੰਨਿਆ ਕਿ ਉਹ ਆਪਣੇ ਭੂਆ ਦੇ ਲੜਕੇ ਦਿਸ਼ਾਂਤ ਠਾਕੁਰ ਲਈ ਨਵਾਂਸ਼ਹਿਰ ਇਲਾਕੇ ਤੋਂ ਪਾਰਸਲ ਜ਼ਰੀਏ ਵਿਦੇਸ਼ ‘ਚ ਅਫੀਮ ਭਿਜਵਾਉਂਦਾ ਸੀ । ਪੁਲਸ ਨੇ ਚਾਰੇ ਮੁਲਜ਼ਮਾਂ ਸਿਮਰਨਜੀਤ ਸਿੰਘ, ਮਨਪ੍ਰੀਤ ਸਿੰਘ, ਸੰਜੇ ਠਾਕੁਰ ਅਤੇ ਗੁਰਮਿੰਦਰ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਲੁਧਿਆਣਾ ਜੇਲ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here