ਉੱਤਰ ਪ੍ਰਦੇਸ਼, 21 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਕੋਸਾਂਬੀ ਦੇ ਖੇਤਰ ਕੋਖਰਾਜ ਵਿਖੇ ਦੋ ਵਿਅਕਤੀਆਂ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੇ ਗਾਂਜੇ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹਨ ਦੋਵੇਂ ਤਸਕਰ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜਿ਼ਲ੍ਹੇ (Kaushambi District) ਦੇ ਕੋਖਰਾਜ ਇਲਾਕੇ ਵਿੱਚ ਬੀਤੇ ਦਿਨੀਂ ਪੁਲਸ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਪ੍ਰਯਾਗਰਾਜ ਯੂਨਿਟ ਦੀ ਸਾਂਝੀ ਟੀਮ ਵਲੋਂ ਜੋ ਗੈਰ-ਕਾਨੂੰਨੀ ਢੰਗ ਨਾਲ ਲਿਜਾਂਦਾ ਜਾ ਰਿਹਾ ਇੱਕ ਕੁਇੰਟਲ ਗਾਂਜਾ (Quintal marijuana) ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਰਾਹੁਲ ਕੁਮਾਰ ਅਤੇ ਅਯਾਨ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਐਸ. ਪੀ. ਨੇ
ਉਤਰ ਪ੍ਰਦੇਸ਼ ਦੇ ਜਿਲਾ ਕੋਸਾਂਬੀ ਦੇ ਪੁਲਸ ਸੁਪਰਡੈਂਟ (Police Superintendent) ਸਤਿਆਨਾਰਾਇਣ ਪ੍ਰਜਾਪਤ ਨੇ ਦੱਸਿਆ ਕਿ ਸੂਚਨਾ ਮਿਲਣ `ਤੇ ਕੋਖਰਾਜ ਇਲਾਕੇ ਵਿੱਚ ਪੁਲਸ ਅਤੇ ਏ. ਐਨ. ਟੀ. ਐਫ. ਦੀ ਪ੍ਰਯਾਗਰਾਜ ਯੂਨਿਟ ਦੀ ਸਾਂਝੀ ਟੀਮ ਨੇ ਇੱਕ ਕਾਰ ਦੀ ਜਦੋਂ ਤਲਾਸ਼ੀ ਲਈ ਤਾਂ ਉੜੀਸਾ ਤੋਂ ਗਾਂਜਾ ਲੈ ਕੇ ਜਾ ਰਹੇ ਦੋ ਤਸਕਰਾਂ (Smugglers) ਰਾਹੁਲ ਕੁਮਾਰ ਅਤੇ ਅਯਾਨ ਨੂੰ ਫੜ ਕੇ ਕਾਰ ਦੇ ਅੰਦਰੋਂ 50 ਲੱਖ ਰੁਪਏ ਦੀ ਕੀਮਤ ਦਾ ਇੱਕ ਕੁਇੰਟਲ ਗਾਂਜਾ ਬਰਾਮਦ ਕੀਤਾ ਗਿਆ ।
ਕੀ ਦੱਸਿਆ ਗ੍ਰਿਫ਼ਤਾਰ ਤਸਕਰਾਂ ਨੇ
ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗਾਂਜਾ ਤਸਕਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਰਾਮਦ ਕੀਤਾ ਗਿਆ ਗਾਂਜਾ ਫਤਿਹਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਕਹਿਣ ‘ਤੇ ਉੜੀਸਾ ਤੋਂ ਲਿਆ ਰਹੇ ਸਨ । ਪ੍ਰਜਾਪਤ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ (Case registered) ਕਰਕੇ ਲੋੜੀਂਦੀ ਕਾਰਵਾਈ ਕੀਤੀ ।









