ਕੈਬਨਿਟ ਮੰਤਰੀ ਨੇ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ

0
53
suspends

ਪੰਚਕੂਲਾ, 20 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਤਾਇਨਾਤ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਅੱਜ ਕੈਬਨਿਟ ਵਲੋਂ ਅੱਜ ਡਿਊਟੀ ਵਿਚ ਢਿੱਲ ਵਰਤਣ ‘ਤੇ ਸਸਪੈਂਡ (Suspend) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਮਹਿਲਾ ਪੁਲਸ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਪੰਚਕੂਲਾ (Panchkula) ਵਿਖੇ ਜੋ ਦੋ ਮਹਿਲਾ ਪੁਲਸ ਅਧਿਕਾਰੀਆਂ ਨੂੰ ਕੈਬਨਿਟ ਮੰਤਰੀ ਪਵਾਰ (Cabinet Minister Pawar) ਵਲੋਂ ਅੱਜ ਤੁਰੰਤ ਕਾਰਵਾਈ ਕਰਦਿਆਂ ਸਸਪੈਂਡ ਕੀਤਾ ਗਿਆ ਹੈ ਦੀ ਪਛਾਣ ਪੰਚਕੂਲਾ ਮਹਿਲਾ ਥਾਣਾ ਇੰਚਾਰਜ ਰਾਜੇਸ਼ ਕੁਮਾਰੀ ਅਤੇ ਏ. ਐਸ. ਆਈ. ਕਵਿਤਾ ਸ਼ਾਮਲ ਹਨ । ਜਾਣਕਾਰੀ ਮੁਤਾਬਕ ਉਪਰੋਕਤ ਦੋਹਾਂ ਨੂੰ ਮੁਅੱਤਲ ਕਰਕੇ ਹੈਡ ਕੁਆਰਟਰ ਭੌਂਡਸੀ ਥਾਣੇ ਭੇਜਿਆ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਦੋਹਾਂ ਨੂੰ ਸਸਪੈਂਡ

ਪ੍ਰਾਪਤ ਸੂਚਨਾ ਮੁਤਾਬਕ ਅੱਜ ਜਦੋਂ ਕੈਬਨਿਟ ਮੰਤਰੀ ਪੰਚਕੂਲਾ ਦੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਜਿਲਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਸਿ਼ਕਾਇਤਾਂ ਸੁਣ ਰਹੇ ਸਨ ਤਾਂ ਆਪਣੀ ਸਿ਼ਕਾਇਤ ਲੈ ਕੇ ਪਹੁੰਚੀ ਸਿਕਾਇਤਕਰਤਾ (Complainant) ਮਨੀਸ਼ ਕੁਮਾਰੀ ਨੇ ਦੱਸਿਆ ਕਿ ਉਸਨੇ ਜੋ ਸਹੁਰੇ ਪਰਿਵਾਰ ਵਿਰੁੱਧ ਦਾਜ ਦਾ ਕੇਸ ਦਰਜ ਕਰਵਾਇਆ ਸੀ ਦੀ ਜਾਂਚ ਦੌਰਾਨ ਪੁਲਸ ਵਲੋਂ ਉਸਦੇ ਸਹੁਰੇ ਦਾ ਨਾਮ ਕੇਸ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ ਜਦੋਂ ਕਿ ਉਸ ਵਲੋਂ ਸਬੂਤ ਵੀ ਦਿੱਤੇ ਗਏ ਸਨ। ਜਿਸ ‘ਤੇ ਸਹੀ ਕਾਰਵਾਈ ਨਾ ਕੀਤੇ ਜਾਣ ਤੇ ਦੋਹਾਂ ਪੁਲਸ ਮਹਿਲਾ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ।

LEAVE A REPLY

Please enter your comment!
Please enter your name here