ਬਟਾਲਾ, 20 ਜੁਲਾਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਦੇ ਪਿੰਡ ਲੋਹ ਚੁੱਪ ਵਿਖੇ ਦਿਨ ਦਿਹਾੜੇ ਹਮਲਾਵਰਾਂ ਵਲੋਂ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੀ ਦੱਸਿਆ ਸ਼ੈਲਰ ਮਾਲਕ ਨੇ
ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਜਿਸ ਲੋਹ ਚੁੱਪ ਪਿੰਡ (Loh Chup Village) ਵਿਖੇ ਦਿਨ ਦਿਹਾੜੇ ਹਮਲਾਵਰਾਂ ਵਲੋਂ ਗੋਲੀਬਾਰੀ ਕੀਤੀ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਸ਼ੈਲਰ ਮਾਲਕ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਧਮਕੀ ਮਿਲ ਚੁੱਕੀ ਹੈ ਤੇ ਪਿੰਡ ਦੇ ਹੀ ਰਹਿਣ ਵਾਲੇ ਇਕ ਨੌਜਵਾਨ ਵਲੋਂ ਫਿਰੌਤੀ (Ransom) ਦੀ ਧਮਕੀ ਦਿੱਤੀ ਗਈ ਸੀ ਤੇ ਹੁਣ ਹਮਲਾ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਮੇਰਾ ਭਤੀਜਾ ਮਹਿਕਦੀਪ ਸਿੰਘ ਆਪਣੇ ਦਫਤਰੋਂ ਸ਼ੈਲਰ ’ਤੇ ਆ ਰਿਹਾ ਸੀ ਤੇ ਉਸ ਦੇ ਪਿੱਛੇ ਇੱਕ ਗੱਡੀ ਲੱਗਦੀ ਹੈ । ਮੇਰਾ ਭਤੀਜਾ ਮੈਨੂੰ ਫੋਨ ਕਰਦਾ ਹੈ ਕਿ ਮੇਰੇ ਪਿੱਛੇ ਬੰਦੇ ਲੱਗੇ ਨੇ ਜਿੱਦਾਂ ਹੀ ਉਹ ਸੈਲਰ ਤੇ ਆ ਕੇ ਆਪਣੀ ਕਾਰ ਰੋਕਦਾ ਹੈ ਤਾਂ ਉਥੇ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਨੇ । ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਸਾਡੀ ਸਾਰੀ ਥਾਰ ਗੱਡੀ ਭੰਨ ਦਿੱਤੀ ਹੈ । ਬਿਲਡਿੰਗ ‘ਤੇ ਵੀ ਗੋਲੀਆਂ ਲੱਗੀਆਂ ਨੇ ।
ਹਮਲੇ ਦੇ ਪੀੜ੍ਹਤ ਨੇ ਕੀ ਜਾਣਕਾਰੀ ਦਿੱਤੀ
ਹਮਲੇ ਦੇ ਪੀੜ੍ਹਤ ਮਹਿਕਦੀਪ ਸਿੰਘ ਨੇ ਦੱਸਿਆ ਕਿ ਮੇਰੇ ਕਲੋਂ ਕੁੱਝ ਸਮਾਂ ਪਹਿਲਾਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਤੇ ਨਾ ਦੇਣ ਦੀ ਸੂਰਤ ਦੇ ਵਿੱਚ ਇਹ ਗੋਲੀ ਚੱਲੀ ਹੈ ਅਤੇ ਇਸ ਦੌਰਾਨ ਅਸੀਂ ਵੀ ਜਵਾਬੀ ਫਾਇਰ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਫਾਇਰ ਨਾ ਕਰਦੇ ਤਾਂ ਉਹਨਾਂ ਨੇ ਸਾਡੇ ਸ਼ੈਲਰ ਦੇ ਅੰਦਰ ਆ ਕੇ ਸਾਨੂੰ ਮਾਰ ਦੇਣਾ ਸੀ ।
ਮਹਿਕਦੀਪ ਸਿੰਘ ਨੇ ਦੱਸਿਆ ਕਿ ਮੇਰਾ ਇੱਕ ਹੋਰ ਦਫਤਰ ਹੈ ਤੇ ਸਾਡਾ ਇੱਕ ਸ਼ੈਲਰ ਹੈ ਅਤੇ ਆੜਤ ਵੀ ਹੈ । ਪਹਿਲਾਂ ਇਹ ਲੋਕ ਮੇਰੇ ਦਫਤਰ ਆਉਂਦੇ ਨੇ ਜਦੋਂ ਉਥੇ ਇਹਨਾਂ ਨੂੰ ਨਹੀਂ ਮਿਲਦਾ ਤੇ ਇਹ ਮੇਰੇ ਪਿੱਛੇ ਗੱਡੀ ਲਾ ਕੇ ਤੇ ਸ਼ੈਲਰ ਤੇ ਆਉਂਦੇ ਨੇ ਤੇ ਮੈਨੂੰ ਗੋਲੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਹਿਲਾਂ ਵੀ ਮੇਰੇ ਕੋਲ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਦ ਉਹ ਫਰੋਤੀ ਨਹੀਂ ਦਿੱਤੀ ਤੇ ਹੁਣ ਇਹ ਵਾਰਦਾਤ ਨੂੰ ਓਹਨਾ ਅੰਜਾਮ ਦਿੱਤਾ ਹੈ ।
ਦੋਸ਼ੀਆਂ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ
ਉਧਰ ਮੌਕੇ ’ਤੇ ਇਸ ਵਾਰਦਾਤ ਦੀ ਸੂਚਨਾ ਮਿਲਦੇ ਪੁਲਿਸ ਪਹੁੰਚੀ । ਜਾਂਚ ਅਧਕਾਰੀ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਢਲੀ ਜਾਂਚ ’ਚ ਸਾਮਣੇ ਆਇਆ ਹੈ ਕਿ ਸ਼ੈਲਰ ਤੇ ਗੋਲੀ ਚੱਲੀ ਹੈ ਅਤੇ ਪਹਿਲਾਂ ਵੀ ਇਹਨਾਂ ਨੂੰ ਫਰੋਤੀ ਦੀ ਮੰਗ ਹੋਈ ਸੀ, ਜਿਸ ਦਾ ਮੁਕਦਮਾ ਦਰਜ (Case filed) ਕਰ ਲਿਆ ਗਿਆ ਸੀ। ਹੁਣ ਜੋ ਵਾਰਦਾਤ ਹੋਈ ਹੈ ਉਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ (Arrested) ਕਰ ਲਿਆ ਜਾਵੇਗਾ ।









