ਚੰਡੀਗੜ੍ਹ, 18 ਜੁਲਾਈ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਫਿਲਮ ਸਤਲੁਜ ਨੂੰ ਓ. ਟੀ. ਟੀ. ਪਲੇਟਫਾਰਮ ਤੋਂ ਹਟਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ (Petition dismissed) ਕਰ ਦਿੱਤਾ ਹੈ ।
ਕੀ ਕਾਰਨ ਰਿਹਾ ਪਟੀਸ਼ਨ ਖਾਰਜ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੋ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿ਼ਲਮ ਸਤਲੁਜ (Film Sutlej) ਨੂੰ ਓ. ਟੀ. ਟੀ. ਪਲੇਟਫਾਰਮ ਤੋਂ ਹਟਾਏ ਜਾਣ ਤੇ ਜਨ ਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਦਾ ਮੁੱਖ ਕਾਰਨ ਪਟੀਸ਼ਨਰ (Petitioner) ਦਾ ਫਿ਼ਲਮ ਨਾਲ ਕੋਈ ਵੀ ਸਬੰਧ ਨਾ ਹੋ ਕੇ ਤੀਸਰੀ ਧਿਰ ਦੱਸਿਆ ਜਾਣਾ ਹੈ । ਅਦਾਲਤ ਨੇ ਪਟੀਸ਼ਨਰ ਨੂੰ ਆਖਿਆ ਕਿ ਉਹ ਨਾ ਤਾਂ ਫਿ਼ਲਮ ਦਾ ਨਿਰਮਾਤਾ ਹੈ ਤੇ ਨਾ ਹੀ ਨਿਰਦੇਸ਼ਕ ਹੈ।ਜਿਸ ਤੇ ਪਟੀਸ਼ਨਰ ਨੇ ਕਿਹਾ ਕਿ ਉਹ ਨਿਰਦੇਸ਼ਕ ਰਾਹੀਂ ਇਕ ਨਵੀਂ ਪਟੀਸ਼ਨ ਦਾਇਰ ਕਰੇਗਾ ।
ਕੀ ਦਲੀਲ ਦਿੱਤੀ ਵਕੀਲ ਧੀਰਜ ਜੈਨ ਨੇ
ਕੇਂਦਰ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਪਟੀਸ਼ਨ ਦਾ ਵਿਰੋਧ ਕੀਤਾ । ਸੀਨੀਅਰ ਵਕੀਲ ਧੀਰਜ ਜੈਨ ਨੇ ਦਲੀਲ ਦਿੱਤੀ ਕਿ ਪਟੀਸ਼ਨ ਵਿੱਚ ਜਨਤਕ ਹਿੱਤ ਦਾ ਕੋਈ ਤੱਤ ਨਹੀਂ ਹੈ । ਫਿਲਮ ਨੂੰ 5 ਜੁਲਾਈ ਨੂੰ ਹਟਾ ਦਿੱਤਾ ਗਿਆ ਸੀ । 8 ਜੁਲਾਈ ਨੂੰ ਸਿੱਧੇ ਤੌਰ ‘ਤੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ । ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ “ਸਤਲੁਜ” ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਸੀ । ਹਟਾਉਣ ‘ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਦਰਸ਼ਕਾਂ ਦੇ ਅਧਿਕਾਰਾਂ ਦੀ ਉਲੰਘਣਾਂ ਕਰਨ ਦਾ ਦੋਸ਼ ਲਗਾਇਆ ਗਿਆ ਸੀ ।









