ਜੀਰਾ ਵਿਖੇ ਕੱਪੜਾ ਵਪਾਰੀ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਕੀਤੀ ਗੋਲੀਬਾਰੀ

0
19
Shoot

ਜ਼ੀਰਾ, 16 ਜੁਲਾਈ 2026 : ਪੰਜਾਬ ਦੇ ਸ਼ਹਿਰ ਜੀਰਾ (Jira) ਵਿਖੇ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਕੱਪੜਾ ਵਪਾਰੀ ਦੀ ਦੁਕਾਨ ‘ਤੇ ਤਾਬੜਤੋੜ ਗੋਲੀਬਾਰੀ (Shooting) ਕੀਤੀ ਗਈ ਹੈ ।

ਕੀ ਕਾਰਨ ਸਾਹਮਣੇ ਆਇਆ ਗੋਲੀਆਂ ਚਲਾਉਣ ਦਾ

ਮਿਲੀ ਜਾਣਕਾਰੀ ਅਨੁਸਾਰ ਜੀਰਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਇਕ ਕੱਪੜਾ ਵਪਾਰੀ ਦੀ ਦੁਕਾਨ ਤੇ ਜੋ ਦਿਨ ਦਿਹਾੜੇੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ (Unknown persons) ਵਲੋਂ ਗੋਲੀਬਾਰੀ ਕੀਤੀ ਗਈ ਹੈ ਵਾਲੀ ਘਟਨਾ ਵਾਪਰਨ ਦਾ ਮੁੱਖ ਕਾਰਨ ਬਦਮਾਸ਼ਾਂ ਨੂੰ ਫਿਰੌਤੀ ਮੰਗੇ ਜਾਣ ‘ਤੇ ਨਾ ਦੇਣਾ ਹੈ । ਦੁਕਾਨ ‘ਤੇ ਇਸ ਤਰ੍ਹਾਂ ਦਿਨ ਦਿਹਾੜੇ ਤੇ ਸਰੇ ਬਾਜ਼ਾਰ ਗੋਲੀਬਾਰੀ ਹੋਣ ਕਾਰਨ ਲੋਕਾਂ ਅਤੇ ਵਪਾਰੀ ਭਾਈਚਾਰੇ ਵਿਚ ਭਾਰੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ।

ਪਹਿਲਾਂ ਵੀ ਹੋ ਚੁੱਕੀ ਹੈ ਫਿਰੌਤੀ ਦੀ ਮੰਗ ਨੂੰ ਲੈ ਕੇ ਘਰ ‘ਤੇ ਫਾਇਰਿੰਗ

ਪ੍ਰਾਪਤ ਸੂਚਨਾ ਮੁਤਾਬਕ ਜੀਰਾ ਵਿਖੇ ਜਿਸ ਕੱਪੜਾ ਵਪਾਰੀ ਦੀ ਦੁਕਾਨ ਤੇ ਅੱਜ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ ਹੈ ਦੇ ਘਰ ਵੀ ਪਹਿਲਾਂ ਫਾਇਰਿੰਗ ਕੀਤੇ ਜਾਣ ਦਾ ਘਟਨਾਕ੍ਰਮ ਵਾਪਰ ਚੁੱਕਿਆ ਹੈ । ਵਪਾਰੀ ਨੇ ਦਸਿਆ ਕਿ ਉਸਨੂੰ ਵਾਰ-ਵਾਰ ਫੋਨ ਕਰਕੇ ਉਸ ਕੋਲੋਂ ਫਿਰੌਤੀ ਦੀ ਮੰਗ (Ransom demand) ਕੀਤੀ ਜਾ ਰਹੀ ਹੈ ਪਰ ਉਸ ਵਲੋਂ ਬਦਮਾਸ਼ਾਂ ਨੂੰ ਫਿਰੌਤੀ ਦੀ ਰਕਮ ਨਾ ਦੇਣ ‘ਤੇ ਅੱਜ ਦੁਕਾਨ ਤੇ ਗੋਲੀਬਾਰੀ ਕਰ ਦਿੱਤੀ ਗਈ ।

ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ

ਦੁਕਾਨਦਾਰ ਦੀ ਦੁਕਾਨ ਤੇ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਹੈ । ਪੁਲਸ ਵੱਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ (Case registered) ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਵਪਾਰ ਮੰਡਲ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ।

LEAVE A REPLY

Please enter your comment!
Please enter your name here