ਲੁਧਿਆਣਾ ਵਿਚ ਹੋਏ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ : ਬਲਜੀਤ ਕੌਰ

0
30
Baljit Kaur

ਚੰਡੀਗੜ੍ਹ 16 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਲਾ ਲੁਧਿਆਣਾ ਵਿਚ ਸਭ ਤੋਂ ਵਧ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ (Female beneficiary registered) ਹੋਏ ਹਨ ।

ਕਿਹੜੇ ਜਿਲੇ ਵਿਚ ਕਿੰਨੇ ਲਾਭਪਾਤਰੀ ਹੋਏ ਹਨ ਰਜਿਸਟਰਡ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ (Mawa Dhiyan Satikar Yojna) ਤਹਿਤ ਜਿਥੇ ਜਿਲਾ ਲੁਧਿਆਣਾ ਵਿਚ ਸਭ ਤੋਂ ਵੱਧ 7. 4 ਲੱਖ ਲਾਭਪਾਤਰੀ ਰਜਿਸਟਰਡ ਹੋਏ ਹਨ ਦੇ ਚਲਦਿਆਂ ਲੁਧਿਆਣਾ ਤੋਂ ਬਾਅਦ ਪਟਿਆਲਾ ਵਿਚ 5.3 ਲੱਖ ਲਾਭਪਾਤਰੀ, ਅੰਮ੍ਰਿਤਸਰ ‘ਚ 4.9 ਲੱਖ, ਜਲੰਧਰ ਵਿਚ 4.8 ਲੱਖ, ਗੁਰਦਾਸਪੁਰ ‘ਚ 4.4 ਲੱਖ ਅਤੇ ਹੁਸਿ਼ਆਰਪੁਰ ਵਿਚ 4.2 ਲੱਖ ਲਾਭਪਾਤਰੀ ਰਜਿਸਟਰਡ ਹਨ । ਸੂਬੇ ਵਿਚ ਸਭ ਤੋਂ ਘੱਟ ਰਜਿਸਟ੍ਰੇਸ਼ਨ ਮਲੇਰਕੋਟਲਾ ਜਿ਼ਲ੍ਹੇ ‘ਚ ਦਰਜ ਕੀਤੀ ਗਈ, ਜਿੱਥੇ 1.3 ਲੱਖ ਲਾਭਪਾਤਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ।

ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਪੰਜਾਬ ਵਿਚ ਕਿੰਨੇ ਲਾਭਪਾਤਰੀ ਹੋਏ ਹਨ ਰਜਿਸਟਰਡ

ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਪੰਜਾਬ ਵਿਚ 14 ਜੁਲਾਈ-2026 ਤੱਕ ਪੰਜਾਬ ਭਰ ‘ਚ ਇਸ ਯੋਜਨਾ ਤਹਿਤ ਕੁੱਲ 68.9 ਲੱਖ ਲਾਭਪਾਤਰੀ ਰਜਿਸਟਰਡ ਹੋਏ ਹਨ । ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਰਗੇ ਜਿ਼ਲ੍ਹਿਆਂ ‘ਚ ਵੱਧ ਰਜਿਸਟ੍ਰੇਸ਼ਨ ਕਈ ਕਾਰਨਾਂ ਕਰਕੇ ਹੈ, ਜਿਸ ‘ਚ ਵੱਡੀ ਆਬਾਦੀ, ਇੱਕ ਮਜ਼ਬੂਤ ਪ੍ਰਸ਼ਾਸਕੀ ਨੈੱਟਵਰਕ ਅਤੇ ਭਲਾਈ ਸਕੀਮਾਂ ਪ੍ਰਤੀ ਵਧੇਰੇ ਜਾਗਰੂਕਤਾ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਯੋਜਨਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰ ਰਹੀ ਹੈ ।

ਵੱਡੇ ਸ਼ਹਿਰਾਂ ਵਿਚ ਉਚ ਰਜਿਸਟ੍ਰੇੇਸ਼ਨਾਂ ਵੱਡੀ ਆਬਾਦੀ ਦਾ ਵੱਡਾ ਕਾਰਨ ਹੈ

ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਵੱਡੀ ਆਬਾਦੀ ਉੱਚ ਰਜਿਸਟ੍ਰੇਸ਼ਨਾਂ ਦਾ ਇੱਕ ਵੱਡਾ ਕਾਰਨ ਹੈ । ਇਨ੍ਹਾਂ ਜਿ਼ਲ੍ਹਿਆਂ ‘ਚ ਵੱਡੀ ਸ਼ਹਿਰੀ ਅਤੇ ਪੇਂਡੂ ਆਬਾਦੀ, ਵੱਡੀ ਗਿਣਤੀ ‘ਚ ਵਿਧਾਨ ਸਭਾ ਹਲਕੇ ਅਤੇ ਵੱਡੀ ਗਿਣਤੀ ‘ਚ ਯੋਗ ਪਰਿਵਾਰ ਹਨ, ਜੋ ਕੁਦਰਤੀ ਤੌਰ ‘ਤੇ ਲਾਭਪਾਤਰੀਆਂ ਦੀ ਗਿਣਤੀ ‘ਚ ਵਾਧਾ ਕਰਦੇ ਹਨ । ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਵੱਡੇ ਸ਼ਹਿਰ ਵੀ ਆਲੇ ਦੁਆਲੇ ਦੇ ਜਿ਼ਲ੍ਹਿਆਂ ਦੇ ਲੋਕਾਂ ਨੂੰ ਰੁਜ਼ਗਾਰ, ਸਿੱਖਿਆ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਲਈ ਆਕਰਸਿ਼ਤ ਕਰਦੇ ਹਨ, ਜਿਸ ਨਾਲ ਆਬਾਦੀ ਵਿੱਚ ਵਾਧਾ ਹੁੰਦਾ ਹੈ ।

ਯੋਗ ਪਰਿਵਾਰਾਂ ਨੂੰ ਅਰਜ਼ੀ ਦੇਣ ਲਈ ਕੀਤਾ ਜਾ ਰਿਹਾ ਹੈ ਉਤਸ਼ਾਹਿਤ

ਜਿ਼ਲ੍ਹਾ ਪ੍ਰਸ਼ਾਸਨ ਨੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ ਅਤੇ ਸਥਾਨਕ ਸੰਸਥਾਵਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਯੋਗ ਪਰਿਵਾਰਾਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ ਹੈ । ਅਧਿਕਾਰੀਆਂ ਨੇ ਅਰਜ਼ੀਆਂ ਦੀ ਤਸਦੀਕ ਕਰਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਾਰਨ ਲਾਭਪਾਤਰੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ । ਇਸ ਦੇ ਉਲਟ, ਘੱਟ ਆਬਾਦੀ ਵਾਲੇ ਜਿਲ੍ਹੇ, ਜਿਵੇਂ ਕਿ ਮਲੇਰਕੋਟਲਾ ਵਿਚ ਲਾਭਪਾਤਰੀਆਂ ਦੀ ਗਿਣਤੀ ਘੱਟ ਦਰਜ ਕੀਤੀ ਗਈ ਹੈ । ਘੱਟ ਆਬਾਦੀ ਅਤੇ ਯੋਗ ਪਰਿਵਾਰਾਂ ਦੀ ਮੁਕਾਬਲਤਨ ਘੱਟ ਗਿਣਤੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨਾਂ ਵੀ ਘੱਟ ਹੋਈਆਂ ਹਨ ।

 

LEAVE A REPLY

Please enter your comment!
Please enter your name here