ਬੋਰਵੈਲ ਵਿਚ ਡਿੱਗਿਆ ਚਾਰ ਸਾਲਾ ਮਾਸੂਮ ਨਹੀਂ ਬਚ ਸਕਿਆ

0
31
Nirvair

ਅੰਬਾਲਾ, 1 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਦੇ ਇਕ ਪਿੰਡ ਵਿਚ ਬੀਤੇ ਦਿਨੀਂ ਬੋਰਵੈਲ (Borewell) ਵਿਚ ਡਿੱਗਿਆ ਮਾਸੂਮ ਬੱਚਾ ਆਖਰਕਾਰ ਜਿੰਦਗੀ ਦੀ ਜੰਗ ਹਾਰ ਗਿਆ ਹੈ ।

ਕਈ ਘੰਟਿਆਂ ਦੇ ਬਚਾਅ ਕਾਰਜਾਂ ਤੋਂ ਬਾਅਦ ਕੱਢੀ ਗਈ ਲਾਸ਼ ਬਾਹਰ

ਹਰਿਆਣਾ ਦੇ ਅੰਬਾਲਾ (Ambala) ਵਿੱਚ 220 ਫੁੱਟ ਡੂੰਘੇ ਬੋਰਵੈੱਲ ਵਿੱਚ ਬੀਤੇ ਦਿਨੀਂ ਡਿੱਗੇ ਚਾਰ ਸਾਲਾ ਨਿਰਵੈਰ ਸਿੰਘ (Nirvair Singh) ਨੂੰ ਜਿਥੇ ਬਚਾਇਆ ਨਹੀਂ ਜਾ ਸਕਿਆ ਉਥੇ ਲਗਭਗ 21 ਘੰਟੇ ਚੱਲੇ ਬਚਾਅ ਕਾਰਜ ਤੋਂ ਬਾਅਦ ਬੁੱਧਵਾਰ ਸਵੇਰੇ ਸਾਢੇ 3 ਵਜੇ ਦੇ ਕਰੀਬ ਉਸ ਦੀ ਲਾਸ਼ (Corpse) ਬੋਰਵੈੱਲ ਵਿੱਚੋਂ ਕੱਢੀ ਗਈ । ਇਸ ਮੌਕੇ ਫੌਜ, ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਨੇ ਉਸ ਨੂੰ ਜਿ਼ੰਦਾ ਬਚਾਉਣ ਦੀ ਹਰ ਸੰਭਵ ਕੋਸਿ਼ਸ਼ ਕੀਤੀ ਪਰ ਮਾਸੂਮ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ ।

ਅੱਜ ਕੀਤਾ ਜਾਵੇਗਾ ਬੱਚੇ ਦਾ ਪੋਸਟਮਾਰਟਮ

ਨਿਰਵੈਰ ਦੀ ਲਾਸ਼ ਅੰਬਾਲਾ ਸਿਟੀ ਸਿਵਲ ਹਸਪਤਾਲ ਵਿੱਚ ਰੱਖੀ ਗਈ ਹੈ ਤਾਂ ਜੋ ਉਸ ਦਾ ਪੋਸਟਮਾਰਟਮ (Postmortem) ਅੱਜ ਕੀਤਾ ਜਾ ਸਕੇ । ਮੰਗਲਵਾਰ ਸਵੇਰੇ ਨਿਰਵੈਰ ਨੇ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤਾਂ ਵਿੱਚ ਜਾਣ ਦੀ ਜਿ਼ੱਦ ਕੀਤੀ ਸੀ ਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮਾਸੂਮੀਅਤ ਨਾਲ ਕਿਹਾ ਕਿ ਪਾਪਾ ਜੇ ਤੁਸੀਂ ਮੈਨੂੰ ਖੇਤਾਂ ਵਿੱਚ ਨਹੀਂ ਲੈ ਕੇ ਜਾਂਦੇ, ਤਾਂ ਮੈਂ ਬਿਮਾਰ ਹੋ ਜਾਵਾਂਗਾ ਅਤੇ ਫਿਰ ਮੈਂ ਸਕੂਲ ਵੀ ਨਹੀਂ ਜਾਵਾਂਗਾ ।

ਆਖਰਕਾਰ ਪਿਤਾ ਨੇ ਪੁੱਤਰ ਦੀ ਗੱਲ ਮੰਨ ਲਈ ਸੀ

ਆਪਣੇ ਪੁੱਤਰ ਦੀ ਜਿ਼ੱਦ ਮੰਨ ਕੇ ਪਿਤਾ ਮੰਨ ਗਿਆ ਅਤੇ ਉਸ ਨੂੰ ਖੇਤਾਂ ਵਿੱਚ ਲੈ ਗਿਆ । ਸਵੇਰੇ 6:30 ਵਜੇ ਦੇ ਕਰੀਬ, ਦੋਵੇਂ ਦਾਦਾ ਕਰਨੈਲ ਸਿੰਘ ਲਈ ਰੋਟੀ ਲੈ ਕੇ ਖੇਤ ਪਹੁੰਚੇ । ਹਾਲਾਂਕਿ ਅੱਧੇ ਘੰਟੇ ਬਾਅਦ, ਖੇਡਦੇ ਸਮੇਂ ਨਿਰਵੈਰ ਫਿਸਲ ਗਿਆ ਅਤੇ ਇੱਕ ਖੁੱਲ੍ਹੇ, 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਿਆ । ਬੱਚਾ ਡਿੱਗਣ ਤੋਂ ਬਾਅਦ ਚੀਕ ਚਿਹਾੜਾ ਮਚ ਗਿਆ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ । ਪ੍ਰਸ਼ਾਸਨ ਨੇ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ।

LEAVE A REPLY

Please enter your comment!
Please enter your name here