ਲੁਧਿਆਣੇ ਦੀ ਵਿਦਿਆਰਥਣ ਵੱਲੋਂ ਖਰੜ `ਚ ਫਾਹਾ ਲੈ ਕੇ ਖ਼ੁਦਕੁਸ਼ੀ

0
33
suicide

ਖਰੜ, 27 ਜੂਨ 2026 : ਸਥਾਨਕ ਰਣਜੀਤ ਨਗਰ ਨੇੜੇ ਸਥਿਤ ਨਿਊ ਅਮਨ ਸਿਟੀ ‘ਚ ਕਿਰਾਏ ਦੇ ਕਮਰੇ ‘ਚ ਰਹਿ ਰਹੀ ਐੱਮ. ਐੱਸ. ਸੀ. ਵਿਦਿਆਰਥਣ (Student) ਨੇ ਫਾਹਾ ਲੈ ਕੇ ਖ਼ੁਦਕੁਸ਼ੀ (Suicide) ਕਰ ਲਈ ।

ਕੌਣ ਹੈ ਇਹ ਲੜਕੀ

ਮ੍ਰਿਤਕਾ ਦੀ ਪਛਾਣ ਕਰੀਨਾ ਵਰਮਾ (23) ਵਜੋਂ ਹੋਈ ਹੈ । ਉਹ ਮੂਲ ਤੌਰ ‘ਤੇ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦੀ ਰਹਿਣ ਵਾਲੀ ਸੀ ਅਤੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ (ਸਹੋੜਾ) ‘ਚ ਐੱਮ. ਐੱਸ. ਸੀ. ਦੀ ਪੜ੍ਹਾਈ ਕਰ ਰਹੀ ਸੀ । ਪੁਲਸ ਨੂੰ ਦਿੱਤੇ ਬਿਆਨ ‘ਚ ਮ੍ਰਿਤਕਾ ਦੇ ਪਿਤਾ ਜੈਪਾਲ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਡ੍ਰਾਈ ਕਲੀਨਿੰਗ ਦਾ ਕੰਮ ਕਰਦੇ ਹਨ । ਉਨ੍ਹਾਂ ਦੇ ਪਰਿਵਾਰ ‘ਚ ਦੋ ਧੀਆਂ ਅਤੇ ਇਕ ਪੁੱਤਰ ਹੈ । ਕਰੀਨਾ ਉਨ੍ਹਾਂ ਦੀ ਵਿਚਕਾਰਲੀ ਔਲਾਦ ਸੀ । ਉਹ ਨਿਊ ਅਮਨ ਸਿਟੀ ਦੇ ਮਕਾਨ ਨੰਬਰ-97 ਦੀ ਪਹਿਲੀ ਮੰਜ਼ਿਲ ‘ਤੇ ਕਿਰਾਏ ਦੇ ਕਮਰੇ ‘ਚ ਰਹਿ ਰਹੀ ਸੀ ।

ਕਰੀਨਾ ਦੇ ਨਾਲ ਵਾਲੇ ਕਮਰੇ ਵਿਚ ਰਹਿਣ ਵਾਲੀ ਵਿਦਿਆਰਥਣ ਨੇ ਦੱਸਿਆ ਸੀ ਫੋਨ ਕਰਕੇ

ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 5:30 ਵਜੇ ਕਰੀਨਾ ਦੇ ਨਾਲ ਵਾਲੇ ਕਮਰੇ ‘ਚ ਰਹਿਣ ਵਾਲੀ ਇਕ ਵਿਦਿਆਰਥਣ ਦਾ ਫੋਨ ਆਇਆ । ਉਸ ਨੇ ਸੂਚਨਾ ਦਿੱਤੀ ਕਿ ਕਰੀਨਾ ਨੇ ਆਪਣੇ ਕਮਰੇ `ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਹੈ । ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ । ਜਿਉਂ ਹੀ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਵੇਖਿਆ ਗਿਆ ਤਾਂ ਕਰੀਨਾ ਨੇ ਪੱਖੇ ਨਾਲ ਲਟਕ (Hanging from the fan) ਕੇ ਖ਼ੁਦਕੁਸ਼ੀ ਕਰ ਲਈ ਸੀ ।

ਖੁਦਕੁਸ਼ੀ ਨੋਟ ਵੀ ਹੋਇਆ ਹੈ ਬਰਾਮਦ

ਪੁਲਸ ਨੇ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ (Suicide note) ਵੀ ਬਰਾਮਦ ਕੀਤਾ ਹੈ, ਜਿਸ ‘ਚ ਉਸ ਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੈਪਾਲ ਸਿੰਘ ਨੇ ਆਪਣੇ ਬਿਆਨਾਂ ‘ਚ ਕਿਸੇ ਵੀ ਵਿਅਕਤੀ ਖਿ਼ਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਇੱਛਾ ਪ੍ਰਗਟਾਈ ਹੈ । ਇਸ ਤੋਂ ਬਾਅਦ ਪੁਲਸ ਨੇ ਧਾਰਾ 194ਬੀ ਤਹਿਤ ਜ਼ਰੂਰੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ।

LEAVE A REPLY

Please enter your comment!
Please enter your name here