ਲਾੜੇ ਨੂੰ ਸ਼ਰਾਬੀ ਵੇਖ ਕੇ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ

0
36
Bride refuses

ਜਾਂਜਗੀਰ, 26 ਜੂਨ 2026 : ਛੱਤੀਸਗੜ੍ਹ (Chhattisgarh) ਦੇ ਜਾਂਜਗੀਰ-ਚੰਪਾ ਜਿ਼ਲੇ ਦੇ ਇਕ ਪਿੰਡ ‘ਚ ਲਾੜੇ ਨੂੰ ਬੁਰੀ ਤਰ੍ਹਾਂ ਸ਼ਰਾਬੀ ਹਾਲਤ ‘ਚ ਵੇਖੇ ਜਾਣ ਤੇ ਲਾੜੀ ਨੇ ਲਾੜੇ ਨਾਲ ਵਿਆਹ ਕਰਨ ਤੋਂ ਇਨਕਾਰ (Refusal to marry) ਕਰ ਦਿੱਤਾ ।

ਕੀ ਦੱਸਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਦੱਸਿਆ ਕਿ ਕੋਸਮੰਡਾ ਪਿੰਡ ਦੀ ਰਹਿਣ ਵਾਲੀ ਲਾੜੀ ਮੁਸਕਾਨ (22) ਨੂੰ ਨਸ਼ੇ ਦੀ ਦੁਰਵਰਤੋਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀਰਵਾਰ ਜਾਂਜਗੀਰ-ਚੰਪਾ ਜਿ਼ਲੇ ਦੇ ਐੱਸ. ਪੀ. ਵਿਜੇ ਕੁਮਾਰ ਪਾਂਡੇ ਨੇ ਆਪਣੇ ਦਫ਼ਤਰ `ਚ ਸਨਮਾਨਤ ਕੀਤਾ । ਉਨ੍ਹਾਂ ਕਿਹਾ ਕਿ ਮੁਸਕਾਨ ਦਾ ਵਿਆਹ 23 ਜੂਨ ਨੂੰ ਖੋਖਰਾ ਪਿੰਡ ਦੇ ਰਹਿਣ ਵਾਲੇ ਸੰਤ ਰਾਮ (24) ਨਾਲ ਹੋਣਾ ਸੀ । ਵਿਆਹ ਦੀ ਬਾਰਾਤ ਸ਼ਾਮ 4 ਵਜੇ ਦੇ ਕਰੀਬ ਕੋਸਮੁੰਡਾ ਪਿੰਡ ਪਹੁੰਚੀ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ।

ਲਾੜਾ ਸ਼ਰਾਬੀ ਹਾਲਤ ਵਿਚ ਹੋਣ ਕਰਕੇ ਖੜ੍ਹਾ ਵੀ ਨਹੀ ਸੀ ਹੋ ਪਾ ਰਿਹਾ

ਉਨ੍ਹਾਂ ਕਿਹਾ ਕਿ ਲਾੜਾ ਕਥਿਤ ਰੂਪ ‘ਚ ਇੰਨਾ ਸ਼ਰਾਬੀ ਸੀ ਕਿ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ । ਉਸ ਦੀ ਹਾਲਤ ਬਾਰੇ ਪਤਾ । ਲੱਗਣ ‘ਤੇ ਮੁਸਕਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਦੌਰਾਨ ਬਾਰਾਤ ਨਾਲ ਆਏ ਕੁਝ ਨੌਜਵਾਨਾਂ ਤੇ ਲਾੜੀ ਪੱਖ ਦੇ ਲੋਕਾਂ ਦਰਮਿਆਨ ਝੜਪ ਵੀ ਹੋਈ ।

LEAVE A REPLY

Please enter your comment!
Please enter your name here