ਚੰਡੀਗੜ੍ਹ, 26 ਜੂਨ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦਿੱਖ ਨਾਲ ਮਿਲਦਾ-ਜੁਲਦਾ ਮੁਖੌਟਾ ਤਿਆਰ ਕਰਵਾ ਕੇ ਇਸ ਦੀ ਵਰਤੋਂ ਫ਼ਰਜ਼ੀ ਵੀਡੀਓ ਨੂੰ ਬਣਾਉਣ ਲਈ ਕੀਤੀ ਗਈ ਸੀ ।
ਅਕਸ ਖਰਾਬ ਕਰਨ ਲਈ ਕੀਤੀ ਗਈ ਹੈ ਵੀਡੀਓ ਵਾਇਰਲ
ਉਨ੍ਹਾਂ ਕਿਹਾ ਕਿ ਧਾਰਮਿਕ ਆਧਾਰ ‘ਤੇ ਉਨ੍ਹਾਂ ਦਾ ਅਕਸ ਖ਼ਰਾਬ (Bad image) ਕਰਨ ਲਈ ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਵੀਡੀਓ ਵਾਇਰਲ ਕੀਤੀ ਗਈ । ਉਨ੍ਹਾਂ ਨੇ ਕੈਨੇਡਾ ਰਹਿੰਦੇ ਵਜੋਂ ਕੀਤੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਮੁਖੌਟੇ ਦੀ ਵਰਤੋਂ ਕਰਕੇ ਵੀਡੀਓ ਸ਼ੂਟ ਕੀਤੀ ਸੀ ।
ਫਰਜੀ ਵੀਡੀਓ ਕੈਨੇਡਾ ਦੇ ਹੋਟਲ ਵਿਚ ਫਿਲਮਾਈ ਗਈ ਸੀ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਫ਼ਰਜ਼ੀ ਵੀਡੀਓ (Fake video) ਕੈਨੇਡਾ ਦੇ ਇਕ ਹੋਟਲ ‘ਚ ਫਿਲਮਾਈ ਗਈ ਸੀ । ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਹੋਟਲ ਦੇ ਕਮਰੇ ਵਿਚ ਗੁਰੂਆਂ ਦੀਆਂ ਤਸਵੀਰਾਂ ਕੌਣ ਲਾਉਂਦਾ ਹੈ, ਇਸ ਦਾ ਜਵਾਬ ਸਿਆਸੀ ਆਗੂਆਂ ਨੂੰ ਦੇਣਾ ਚਾਹੀਦਾ ਹੈ । ਉਨਾਂ ਕਿਹਾ ਕਿ ਮੁਖੌਟਾ ਪਾਉਣ ਵਾਲੇ ਵਿਅਕਤੀ ਦੀ ਵੀਡੀਓ ਉਨ੍ਹਾਂ ਕੋਲ ਹੈ, ਜਿਸ ਨੂੰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ ।









