ਪਤੀ ਨੇ ਹੀ ਕੀਤਾ ਚਾਕੂ ਮਾਰ ਕੇ ਪਤਨੀ ਦਾ ਕਤਲ

0
39
Murder

ਮੁਕੇਰੀਆਂ, 19 ਜੂਨ 2026 : ਪੰਜਾਬ ਦੇ ਸ਼ਹਿਰ ਮੁਕੇਰੀਆਂ (Mukerian) ਦੇ ਅਧੀਨ ਆਉਂਦੇ ਪਿੰਡ ਦਗਨ ਨੇੜੇ ਪਤੀ ਵਲੋਂ ਹੀ ਪਤਨੀ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਪਤੀ ਵਲੋਂ ਪਤਨੀ ਦੇ ਕਤਲ ਦਾ

ਮਿਲੀ ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਦਗਨ ਨਜ਼ਦੀਕ ਇੱਟ ਭੱਠੇ ‘ਤੇ ਇੱਕ ਪ੍ਰਵਾਸੀ ਵੱਲੋਂ ਜੋ ਤੇਜ਼ਧਾਰ ਚਾਕੂ (Sharp knife) ਨਾਲ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਜ਼ਦੂਰ ਲਕਸ਼ਮੀ ਨਾਰਾਇਣ ਆਪਣੀ ਪਤਨੀ ਜੋਤੀ (ਉਮਰ 27 ਸਾਲ) ਦੇ ਨਾਲ ਦਗਨ ਇੱਟ ਭੱਠੇ ‘ਤੇ ਕੰਮ ਕਰਦਾ ਸੀ । ਬੀਤੀ ਰਾਤ ਕਰੀਬ ਦੋ ਵਜੇ ਲਕਸ਼ਮੀ ਨਾਰਾਇਣ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਹੋ ਗਿਆ, ਜਿਸ ਦੇ ਚਲਦਿਆਂ ਉਸ ਨੇ ਗੁੱਸੇ ਵਿੱਚ ਆਪਣੀ ਪਤਨੀ ਦੇ ਪੇਟ ਵਿੱਚ ਚਾਕੂ ਨਾਲ ਕਈ ਵਾਰ ਕੀਤੇ, ਜਿਸ ਨਾਲ ਜੋਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਕਰ ਦਿੱਤੀ ਹੈ ਜਾਂਚ ਸ਼ੁਰੂ

ਲਕਸ਼ਮੀ ਨਾਰਾਇਣ ਨੇ ਆਪਣੀ ਪਤਨੀ ਦੀ ਲਾਸ਼ ਨੂੰ ਚਾਰਪਾਈ ਦੇ ਹੇਠਾਂ ਛੁਪਾਉਣ ਦੀ ਕੋਸਿ਼ਸ਼ ਕੀਤੀ ਤਾਂ ਕੋਲ ਰੱਖਿਆ ਪੱਖਾਂ ਡਿੱਗ ਗਿਆ । ਪੱਖਾ ਡਿੱਗਣ ਦਾ ਸ਼ੋਰ ਸੁਣ ਕੇ ਗੁਆਂਢੀਆਂ ਨੂੰ ਵਾਰਦਾਤ ਦਾ ਪਤਾ ਲੱਗਿਆ । ਗੁਆਂਢੀਆਂ ਨੇ ਇਸ ਵਾਰਦਾਤ ਦੀ ਜਾਣਕਾਰੀ ਹਾਜੀਪੁਰ ਪੁਲਸ ਨੂੰ ਦਿੱਤੀ । ਮੌਕੇ ‘ਤੇ ਪਹੁੰਚੀ ਫੋਰੈਂਸਿਕ ਟੀਮ ਅਤੇ ਹਾਜੀਪੁਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

LEAVE A REPLY

Please enter your comment!
Please enter your name here